ਚੰਡੀਗੜ੍ਹ: ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਅੱਜ 40ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਉਧਰ, ਰਿਕਾਰਡ ਤੋੜ ਠੰਢ ਦੇ ਨਾਲ ਨਾਲ ਹੁਣ ਮੀਂਹ ਨੇ ਠੰਢ ਨੂੰ ਹੋਰ ਵੱਧਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਬੀਤੇ ਸ਼ੁਕਰਵਾਰ ਦਿੱਲੀ 'ਚ ਠੰਢ ਦਾ 15 ਸਾਲਾਂ ਦਾ ਰਿਕਾਰਡ ਟੁੱਟਾ ਹੈ। ਇਸ ਮਗਰੋਂ ਸ਼ਨੀਵਾਰ ਅਤੇ ਐਤਵਾਰ ਨੂੰ ਪਏ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧਾ ਦਿੱਤੀਆਂ ਹਨ।
ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਦਿੱਲੀ 'ਚ ਮੀਂਹ ਜਾਰੀ ਰਹੇਗਾ। ਸੋਮਵਾਰ ਨੂੰ ਦਿੱਲੀ 'ਚ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 7 ਤੋਂ 8 ਡਿਗਰੀ ਦੇ ਨੇੜੇ ਰਹਿਣ ਦੀ ਉਮੀਦ ਹੈ। ਦਿੱਲੀ ਦੇ ਐਨਸੀਆਰ ਇਲਾਕੇ 'ਚ ਐਤਵਾਰ ਨੂੰ ਹੀ ਗੜ੍ਹੇਮਾਰੀ ਹੋ ਸਕਦੀ ਹੈ।
ਹਾਸਲ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸਰਦ ਹਵਾਵਾਂ ਦੀ ਗਤੀ 15 ਕਿਲੋਮੀਟਰ ਪ੍ਰਤੀ ਘੰਟਾ ਰਹੀ ਤੇ ਸੋਮਵਾਰ ਤਕ ਇਸ ਦੇ 25 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚਣ ਦਾ ਅਨੁਮਾਨ ਹੈ। ਅਜਿਹੇ ਮੌਸਮ ਦੇ ਬਾਵਜੂਦ, ਕਿਸਾਨ ਅਜੇ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਹਾਲਾਂਕਿ, ਸ਼ਨੀਵਾਰ ਨੂੰ ਹੋਈ ਹਲਕੀ ਬਾਰਸ਼ ਕਾਰਨ ਧਰਨੇ ਵਾਲੀ ਥਾਂ 'ਤੇ ਹਫੜਾ-ਦਫੜੀ ਦਾ ਮਾਹੌਲ ਸੀ।
ਸਿੰਘੂ ਸਰਹੱਦ 'ਤੇ ਸਟੇਜ ਦੇ ਲਾਗੇ ਲਗਾਏ ਗਏ ਕਿਸਾਨਾਂ ਦੇ ਗੱਦੇ ਵੀ ਭਿੱਜ ਗਏ ਸੀ ਤੇ ਪ੍ਰੋਗਰਾਮ ਚਲਾਉਣ ਵਿੱਚ ਵੀ ਕਾਫੀ ਮੁਸ਼ਕਲਾਂ ਆਈਆਂ ਸੀ। ਜਿੱਥੇ ਖਾਣਾ ਬਣਾਇਆ ਜਾਂਦਾ ਹੈ, ਉਥੇ ਵੀ ਕੁਝ ਤੰਬੂਆਂ ਵਿੱਚੋਂ ਪਾਣੀ ਚੌਣਾ ਸ਼ੁਰੂ ਹੋ ਗਿਆ ਤੇ ਚਿੱਕੜ ਕਾਰਨ ਲੋਕਾਂ ਨੂੰ ਲੰਗਰ ਛਕਾਉਣ ਵਿੱਚ ਮੁਸ਼ਕਲ ਆਈ।
ਕਿਸ ਮਿੱਟੀ ਦਾ ਬਣਿਆ ਅੰਨਦਾਤਾ! ਕੜਾਕੇ ਦੀ ਠੰਢ ਤੇ ਮੀਂਹ 'ਚ ਵੀ ਵੇਖੋ ਇਨ੍ਹਾਂ ਦੇ ਬੁਲੰਦ ਹੌਸਲੇ
ਏਬੀਪੀ ਸਾਂਝਾ
Updated at:
03 Jan 2021 10:25 AM (IST)
ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਅੱਜ 40ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਉਧਰ, ਰਿਕਾਰਡ ਤੋੜ ਠੰਢ ਦੇ ਨਾਲ ਨਾਲ ਹੁਣ ਮੀਂਹ ਨੇ ਠੰਢ ਨੂੰ ਹੋਰ ਵੱਧਾ ਦਿੱਤਾ ਹੈ।
- - - - - - - - - Advertisement - - - - - - - - -