ਨਵੀਂ ਦਿੱਲੀ: ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCH1) ਨੇ ਬੁੱਧਵਾਰ ਹੈਦਾਰਾਬਦ ਸਥਿਤ ਬਾਇਓਲੌਜੀਕਲ ਈ ਲਿਮਿਟਡ ਨੂੰ 5 ਤੋਂ 18 ਸਾਲ ਦੀ ਉਮਰ ਦੇ ਬੱਚਿਆਂ 'ਤੇ ਮੇਡ ਇਨ ਇੰਡੀਆ ਕੋਵਿਡ-19 ਟੀਕੇ ਦੇ ਦੂਜੇ-ਤੀਜੇ ਪੜਾਅ ਦੇ ਟ੍ਰਾਇਲ ਦੀ ਕੁਝ ਸ਼ਰਤਾਂ ਤਹਿਤ ਇਜਾਜ਼ਤ ਦਿੱਤੀ ਗਈ।


ਸੂਤਰਾਂ ਮੁਤਾਬਕ ਦੂਜਾ-ਤੀਜਾ ਕਲੀਨੀਕਲ ਟ੍ਰਾਇਲ ਏ ਪ੍ਰੋਸਪੈਕਟਿਵ, ਰੈਂਡਮਾਈਜ਼ਡ, ਡਬਲ-ਬਲਾਇੰਡ, ਪਲੇਸਬੋ ਕੰਟਰੋਲਡ, ਦੂਜੇ-ਤੀਜੇ ਫੇਜ਼ 'ਚ ਸੁਰੱਖਿਆ ਦਾ ਪਤਾ ਲਾਉਣਾ, ਸਹਿਣਸ਼ੀਲਤਾ ਅਤੇ ਬੱਚਿਆਂ ਵਿੱਚ ਕੋਰਬੇਵੈਕਸ ਟੀਕੇ ਦੀ ਪ੍ਰਤੀਰੋਧਕਤਾ ਦੇ ਤਹਿਤ ਆਯੋਜਿਤ ਕੀਤਾ ਗਿਆ ਹੈ। ਡੀਸੀਜੀਆਈ ਵੱਲੋਂ ਇਹ ਇਜਾਜ਼ਤ ਕੋਵਿਡ-19 ਬਾਰੇ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਦਿੱਤੀ ਗਈ ਹੈ।


ਵੈਕਸੀਨ ਦੇ ਦੂਜੇ ਤੇ ਤੀਜੇ ਫੇਜ ਦੇ ਟ੍ਰਾਇਲ ਦਾ ਮਕਸਦ ਬੱਚਿਆਂ ਤੇ ਟੀਨਏਜਰਸ 'ਚ ਇਸ ਦੀ ਸੁਰੱਖਿਆ 'ਤੇ ਅਸਰ ਦੇ ਨਾਲ ਇਹ ਪਤਾ ਲਾਉਣਾ ਵੀ ਹੈ ਕਿ ਡੋਜ਼ ਲੱਗਣ ਤੋਂ ਬਾਅਦ ਇਹ ਕਿੰਨੀ ਮਾਤਰਾ 'ਚ ਐਂਟੀਬੌਡੀ ਵਿਕਸਤ ਕਰਦਾ ਹੈ। ਹੁਣ ਤਕ DCGI ਵੱਲੋਂ ਦੇਸ਼ 'ਚ ਵਿਕਸਤ ਜਾਇਡਸ ਕੈਡਿਲਾ ਦੀ ਵੈਕਸੀਨ ਜਾਇਕੋਵ-ਡੀ (ZyCoV-D) ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜੂਰੀ ਦਿੱਤੀ ਗਈ ਹੈ।


ਇਹ ਦੇਸ਼ 'ਚ 12 ਤੋਂ 18 ਸਾਲ ਦੀ ਉਮਰ ਵਰਗ ਲਈ ਵਿਕਸਤ ਕੀਤੇ ਜਾ ਰਹੇ ਵੈਕਸੀਨ ਦੇ ਦੂਜੇ/ਤੀਜੇ ਗੇੜ ਦੇ ਕਲੀਨੀਕਲ ਪ੍ਰੀਖਣਾਂ ਦੇ ਅੰਕੜਿਆਂ 'ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ 2 ਸਾਲ ਤੋਂ 18 ਸਾਲ ਲਈ ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ ਟ੍ਰਾਇਲ ਅਜੇ ਜਾਰੀ ਹੈ। ਜੁਲਾਈ 'ਚ ਭਾਰਤ ਦੇ ਡ੍ਰੱਗ ਰੈਗੂਲੇਟਰ ਨੇ ਸੀਰਮ ਇੰਸਟੀਟਿਊਟ ਆਫ਼ ਇੰਡੀਆਂ ਨੂੰ ਕੁਝ ਸ਼ਰਤਾਂ ਦੇ ਨਾਲ 2 ਤੋਂ 17 ਸਾਲ ਦੇ ਆਯੁਰਵਰਗ ਲਈ ਟ੍ਰਾਇਲ ਦੀ ਇਜਾਜ਼ਤ ਦਿੱਤੀ ਸੀ। ਜੂਨ 'ਚ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੀਤੇ ਗਏ ਬਾਇਓਲੌਜੀਕਲ ਦਸੰਬਰ ਤਕ 30 ਕਰੋੜ ਡੋਜ਼ ਕੇਂਦਰ ਸਰਕਾਰ ਨੂੰ ਸਪਲਾਈ ਕਰੇਗਾ।