ਚੋਣ ਪਿੜ 'ਚ ਉੱਤਰ ਧਰਮਿੰਦਰ ਨੇ ਦੱਸਿਆ ਹੇਮਾ ਵੱਲੋਂ ਕਣਕ ਵੱਢਣ ਦਾ ਰਾਜ਼
ਏਬੀਪੀ ਸਾਂਝਾ | 14 Apr 2019 03:03 PM (IST)
ਚੋਣਾਂ ਵਿੱਚ ਲਾਹਾ ਲੈਣ ਲਈ ਹੇਮਾ ਮਾਲਿਨੀ ਖੇਤਾਂ 'ਚ ਕਣਕ ਵੱਢਣ ਤੋਂ ਲੈ ਕੇ ਆਮ ਲੋਕਾਂ ਵਿੱਚ ਜਾ ਕੇ ਨਲਕਾ ਵੀ ਗੇੜ ਚੁੱਕੀ ਹੈ। ਹੁਣ ਉਹ ਦਿੱਗਜ ਕਲਾਕਾਰ ਤੇ ਆਪਣੇ ਪਤੀ ਧਰਮਿੰਦਰ ਨੂੰ ਵੀ ਚੋਣ ਪਿੜ ਵਿੱਚ ਖਿੱਚ ਲਿਆਈ।
ਮਥੁਰਾ: ਆਪਣੀ ਪਤਨੀ ਲਈ ਬੰਦਾ ਕੀ ਨਹੀਂ ਕਰਦਾ, ਇਹ ਗੱਲ ਧਰਮਿੰਦਰ ਵਰਗੇ ਵੱਡੇ ਸਿਤਾਰੇ 'ਤੇ ਵੀ ਲਾਗੂ ਹੁੰਦੀ ਹੈ। ਧਰਮਿੰਦਰ ਵੀ ਆਪਣੀ ਪਤਨੀ ਹੇਮਾ ਮਾਲਿਨੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਲਈ ਮੈਦਾਨ ਵਿੱਚ ਉੱਤਰ ਆਏ ਹਨ। ਧਰਮਿੰਦਰ ਦੀ ਪਤਨੀ ਹੇਮਾ, ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਹੈ। ਚੋਣਾਂ ਵਿੱਚ ਲਾਹਾ ਲੈਣ ਲਈ ਹੇਮਾ ਮਾਲਿਨੀ ਖੇਤਾਂ 'ਚ ਕਣਕ ਵੱਢਣ ਤੋਂ ਲੈ ਕੇ ਆਮ ਲੋਕਾਂ ਵਿੱਚ ਜਾ ਕੇ ਨਲਕਾ ਵੀ ਗੇੜ ਚੁੱਕੀ ਹੈ। ਹੁਣ ਉਹ ਦਿੱਗਜ ਕਲਾਕਾਰ ਤੇ ਆਪਣੇ ਪਤੀ ਧਰਮਿੰਦਰ ਨੂੰ ਵੀ ਚੋਣ ਪਿੜ ਵਿੱਚ ਖਿੱਚ ਲਿਆਈ। ਇਸ ਮੌਕੇ ਉਨ੍ਹਾਂ ਹੇਮਾ ਮਾਲਿਨੀ ਵੱਲੋਂ ਚੋਣਾਂ ਦੇ ਮਾਹੌਲ ਦੌਰਾਨ ਖੇਤ ਵਿੱਚ ਜਾ ਕੇ ਮਜ਼ਦੂਰਾਂ ਨਾਲ ਕਣਕ ਵੱਢਣ ਬਾਰੇ ਵੀ ਦੱਸਿਆ। ਦੇਖੋ ਵੀਡੀਓ- ਜ਼ਿਕਰਯੋਗ ਹੈ ਕਿ ਮਥੁਰਾ ਵਿੱਚ ਤਕਰੀਬਨ 4.5 ਲੱਖ ਜੱਟ ਵੋਟਰ ਹਨ। ਮਥੁਰਾ ਚੋਣ ਮੈਦਾਨ ਵਿੱਚ ਧਰਮਿੰਦਰ ਨੂੰ ਉਤਾਰਨਾ ਬੀਜੇਪੀ ਲਈ ਲਾਹੇਵੰਦ ਹੋ ਸਕਦਾ ਹੈ। ਹੇਮਾ ਮਾਲਿਨੀ ਦੇ ਵਿਰੁੱਧ ਕਾਂਗਰਸ ਦੇ ਮਹੇਸ਼ ਪਾਠਕ ਅਤੇ ਆਰਐਲਡੀ ਦੇ ਕੁੰਵਰ ਨਰੇਂਦਰ ਸਿੰਘ ਹਨ। ਦੇਖੋ ਧਰਮਿੰਦਰ ਨੇ ਆਪਣੇ ਅੰਦਾਜ਼ ਵਿੱਚ ਵੋਟਰਾਂ ਨੂੰ ਕਿਵੇਂ ਸੰਬੋਧਨ ਕੀਤਾ-