ਨਵੀਂ ਦਿੱਲੀ-ਸੂਚਨਾ ਤਕਨਾਲੋਜੀ (ਆਈ.ਟੀ.) ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ 'ਚ ਸਰਕਾਰ ਸਾਰੀਆਂ ਪੈਟਰੋਲੀਅਮ ਉਤਪਾਦ ਨੂੰ ਈ-ਕਾਮਰਸ ਪਲੇਟਫਾਰਮ 'ਤੇ ਲਿਆਉਣ ਦੀ ਤਿਆਰੀ 'ਚ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ  ਇਸ ਦੀ ਜਾਣਕਾਰੀ ਦਿੱਤੀ। ਪ੍ਰਗਤੀ ਮੈਦਾਨ 'ਚ ਕਰਵਾਏ ਜਾ ਰਹੇ ਤਿੰਨ ਦਿਨਾਂ ਮੋਬਾਈਲ ਵਰਲਡ ਕਾਂਗਰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਕੀ ਅਸੀਂ ਆਈ.ਟੀ. ਅਤੇ ਦੂਰਸੰਚਾਰ ਨੂੰ ਤੇਲ ਨਾਲ ਜੋੜ ਸਕਦੇ ਹਾਂ? ਅਸੀਂ ਸਾਰੇ ਪੈਟਰੋਲੀਅਮ ਉਤਪਾਦਾਂ ਨੂੰ ਈ-ਕਾਮਰਸ ਪਲੇਟਫਾਰਮ 'ਤੇ ਲਿਆਉਣ ਦੀ ਯੋਜਨਾਂ ਬਣਾ ਰਹੇ ਹਾਂ। ਪੈਟਰੋਲੀਅਮ ਮੰਤਰੀ ਨੇ ਦੱਸਿਆ ਕਿ ਚਾਰ ਕਰੋੜ ਖਪਤਕਾਰਾਂ ਲਈ ਪੈਟਰੋਲੀਅਮ ਉਤਪਾਦਾਂ ਦੇ ਮਹਿਜ ਇਕ ਲੱਖ ਰਿਟੇਲ ਆਉਟਲੇਟਸ ਹੀ ਹਨ। ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਅਸੀਂ ਇਹ ਤੈਅ ਕੀਤਾ ਅਤੇ ਅਸੀਂ ਸਬੰਧਤ ਵਿਭਾਗਾਂ ਤੋਂ ਮਨਜ਼ੂਰੀ ਲੈ ਲਈ ਹੈ। ਅਸੀਂ ਸਾਰੇ ਪੈਟਰੋਲੀਅਮ ਉਤਪਾਦਾਂ ਨੂੰ ਈ-ਕਾਮਰਸ ਦੇ ਪਲੇਟਫਾਰਮ 'ਤੇ ਰੱਖਾਂਗੇ।