ਪੁਣੇ: ਨਕਰਨਾਟਕ ਸੰਕਟ ਤੇ ਗੋਆ ਕਾਂਗਰਸ ਦੇ ਵਿਧਾਇਕਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਬਾਅਦ ਪੈਦਾ ਹੋਏ ਸਿਆਸੀ ਸੰਕਟ ਨੇ ਇਹ ਬਿਆਨ ਦਿੱਤਾ ਹੈ।


ਦਿਗਵਿਜੇ ਸਿੰਘ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਸਰਕਾਰ ਕੋਲ 121 ਵਿਧਾਇਕਾਂ ਦਾ ਸਮਰਥਨ ਹੈ। ਦਿਗਵਿਜੇ ਸਿੰਘ ਨੇ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ 2024 ਤਕ ਭਾਰਤ ਨੂੰ ਪੰਜ ਅਰਬ ਡਾਲਰ ਵਾਲੀ ਅਰਥ ਵਿਵਸਥਾ ਬਣਾਉਣ ਦਾ ਲਕਸ਼ ਇੱਕ 'ਸੁਪਨਾ' ਹੈ ਜੋ ਪ੍ਰਧਾਨ ਮੰਤਰੀ ਮੋਦੀ ਦਿਖਾ ਰਹੇ ਹਨ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਨੇ ਨੋਟਬੰਦੀ ਦੌਰਾਨ ਕਾਫੀ ਪੈਸਾ ਇਕੱਠਾ ਕੀਤਾ ਤੇ ਹੁਣ ਉਹ ਖਰੀਦ ਵਿੱਚ ਸ਼ਾਮਲ ਹੈ। ਸਥਿਤੀ ਇਹ ਹੈ ਕਿ ਵਿਧਾਇਕਾਂ ਨੂੰ ਇਵੇਂ ਖਰੀਦਿਆ ਜਾ ਰਿਹਾ ਹੈ ਜਿਵੇਂ ਬਾਜ਼ਾਰ ਵਿੱਚ ਸਾਮਾਨ ਖਰੀਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀ ਨਿੰਦਾ ਕਰਦੇ ਹਨ।