ਦਿਲੀਪ ਕੁਮਾਰ ਨੇ ਬਦਨਾਮੀ ਕਰਨ ਵਾਲੇ ਬਿਲਡਰ 'ਤੇ ਠੋਕਿਆ 200 ਕਰੋੜ ਦਾ ਮਾਣਹਾਨੀ ਮੁਕੱਦਮਾ
ਏਬੀਪੀ ਸਾਂਝਾ | 05 Jan 2019 03:46 PM (IST)
ਮੁੰਬਈ: ਬਾਲੀਵੁੱਡ ਦੇ ਲੈਜੇਂਡ ਐਕਟਰ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਬਾਂਦਰਾ ਇਲਾਕੇ ‘ਚ 250 ਕਰੋੜ ਦੀ ਪ੍ਰੌਪਰਟੀ ‘ਤੇ ਗ਼ਲਤ ਦਾਅਵਾ ਕਰਨ ਵਾਲੇ ਬਿਲਡਰ ਸਮੀਰ ਭੋਜਵਾਨੀ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਨੋਟਿਸ ‘ਚ ਉਨ੍ਹਾਂ ਨੇ ਭੋਜਵਾਨੀ ਤੋਂ ਮੁਆਫੀ ਮੰਗਣ ਅਤੇ ਆਪਣੇ ਬਿਆਨ ਨਾਲ ਉਨ੍ਹਾਂ ਨੂੰ ਬਦਨਾਮ ਕਰਨ ਦੇ ਬਦਲੇ 200 ਕਰੋੜ ਰੁਪਏ ਦਾ ਹਰਜ਼ਾਨਾ ਮੰਗਿਆ ਹੈ। ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਜਨਵਰੀ 2018 ‘ਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਬਿਲਡਰ ਖਿਲਾਫ ਮਾਲਕਾਨਾ ਹੱਕ ਦੇ ਕਾਗਜ਼ਾਂ ਨਾਲ ਛੇੜਛਾੜ ਦਾ ਇਲਜ਼ਾਮ ਲਗਾਇਆ ਸੀ। ਭੋਜਵਾਨੀ ਨੇ 21 ਦਸਬੰਰ 2018 ਨੂੰ ਐਲਾਨ ਕੀਤਾ ਸੀ ਕਿ ਉਹ ਇਸ ਜਾਇਦਾਦ ਦੇ ਕਾਨੂੰਨੀ ਅਧਿਕਾਰੀ ਹਨ। ਇਸ ‘ਤੇ ਇਤਰਾਜ ਜਤਾਉਂਦੇ ਹੋਏ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ 31 ਦਸੰਬਰ 2018 ਨੂੰ ਭੋਜਵਾਨੀ ਨੂੰ ਆਮਜਨ ਦੇ ਝੂਠੇ ਅਤੇ ਮਾਣਹਾਨੀਕਾਰੀ ਬਿਆਨਾਂ ਤੋਂ ਗੁੰਮਰਾਹ ਕਰਨ ‘ਤੇ ਇੱਕ ਮਾਣਹਾਨੀ ਨੋਟਿਸ ਭੇਜੀਆ। ਇਸ ‘ਚ ਲਿਖਿਆ ਹੈ ਕਿ ਭੋਜਵਾਨੀ ਦੇ ਬਿਆਨਾਂ ਨਾਲ ਦਿਲੀਪ ਕੁਮਾਰ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ।