ਨਵੀਂ ਦਿੱਲੀ: ਭਾਰਤ ਸਰਕਾਰ ਵਿਦੇਸ਼ੀ ਲੜਾਕੂ ਜਹਾਜ਼ ਖ਼ਰੀਦਣ ਨੂੰ ਤਿਆਰ ਹੈ ਪਰ ਸਰਕਾਰ ਦੀ ਸ਼ਰਤ ਇਹ ਹੈ ਕਿ ਇਹ ਲੜਾਕੂ ਜਹਾਜ਼ ਭਾਰਤ '
ਚ ਸਥਾਨਕ ਹਿੱਸੇਦਾਰ ਨਾਲ ਮਿਲ ਕੇ ਬਣਾਏ ਜਾਣ। ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ 'ਚ ਬਣਾਏ ਜਾਣ ਵਾਲੇ ੨੦੦ ਸਿੰਗਲ ਇੰਜਨ ਜਹਾਜ਼ਾਂ ਦੇ ਇਸ
ਸਮਝੌਤੇ ਦੀ ਗਿਣਤੀ 300 ਤੱਕ ਵੀ ਪਹੁੰਚ ਸਕਦੀ ਹੈ।



ਭਾਰਤ ਲਗਾਤਾਰ ਵਿਦੇਸ਼ੀ ਤੋਂ ਹੀ ਜਹਾਜ਼ ਤੇ ਹਥਿਆਰ ਖ੍ਰੀਦਦਾ ਰਹਾ ਹੈ। ਹਾਲਾਂਕਿ  ਮੋਦੀ ਸਰਕਾਰ ਮੇਕ ਇਨ ਇੰਡੀਆ ਦੀ ਗੱਲ ਕਰਦੀ ਹੈ ਪਰ ਭਾਰਤ 'ਚ ਹਥਿਆਰਾਂ
ਦੀ ਵੱਡੀ ਸਪਲਾਈ ਅਜੇ ਵੀ ਬਾਹਰੋਂ ਹੁੰਦੀ ਹੈ।




ਰੱਖਿਆ ਸੌਦਿਆਂ 'ਚ ਯੂ ਪੀ ਏ ਸਰਕਾਰ ਸਮੇਂ ਕਈ ਵੱਡੇ ਘਪਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਰੱਖਿਆ ਸੌਦਿਆਂ ਦੇ ਦਲਾਲਾਂ ਨੂੰ ਖ਼ਤਮ ਕਰਨ ਦੀ ਗੱਲ ਕਹੀ ਗਈ ਹੈ। ਪਰ ਹੁਣ ਹਾਲ ਫਿਰ ਉਹੀ ਹੈ। ਮੋਦੀ ਸਰਕਾਰ ਨੇ ਵੀ ਦਲਾਲਾਂ ਨੂੰ ਦਲਾਲੀ ਕਰਨ ਦੀ ਇਜਾਜ਼ਤ ਦੇ  ਦਿੱਤੀ ਹੈ।