1ਪਾਕਿਸਤਾਨ ਵੱਲੋਂ ਭਾਰਤੀ ਇਲਾਕਿਆਂ ਵਿੱਚ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ। ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਸੀਜ-ਫਾਇਰ ਦੀ ਉਲੰਘਣਾ ਦੇ ਦੌਰਾਨ ਬੀਐਸਐਫ ਦੇ ਹੈੱਡ ਕਾਂਸਟੇਬਲ ਨਿਤਿਨ ਸੁਭਾਸ਼ ਸ਼ਹੀਦ ਹੋ ਗਏ ਹਨ। ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਹੁਣ ਤੱਕ 53 ਵਾਰ ਸੀਜ ਫਾਇਰ ਦੀ ਉਲੰਘਣਾ ਕਰ ਚੁੱਕਾ ਹੈ।
2 ਇਸ ਦੇ ਨਾਲ ਹੀ ਐਲ ਓ ਸੀ ਦੇ ਨਜ਼ਦੀਕ ਸੈਨਾ ਦੀ ਗਸ਼ਤ ਕਰ ਰਹੀ ਟੁਕੜੀ ਉੱਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਸੈਨਿਕ ਮਨਦੀਪ ਸਿੰਘ ਸ਼ਹੀਦ ਹੋ ਗਿਆ। ਜਵਾਬੀ ਕਾਰਵਾਈ ਵਿੱਚ ਇੱਕ ਦਹਿਸ਼ਤਗਰਦ ਵੀ ਮਾਰਿਆ ਗਿਆ।
3 ਦਹਿਸ਼ਤਗਰਦ ਨੇ ਪਾਕਿਸਤਾਨ ਜਾਣ ਤੋਂ ਪਹਿਲਾਂ ਸ਼ਹੀਦ ਸੈਨਿਕ ਦੀ ਦੇਹ ਨਾਲ ਬੁਰਾ ਵਿਵਹਾਰ ਵੀ ਕੀਤਾ। ਖ਼ਾਸ ਗੱਲ ਇਹ ਹੈ ਕਿ ਜਦੋਂ ਦਹਿਸ਼ਤਗਰਦ ਇਹ ਕਾਰਵਾਈ ਕਰ ਰਹੇ ਸਨ ਤਾਂ ਪਾਕਿਸਤਾਨ ਸੈਨਾ ਉਨ੍ਹਾਂ ਨੂੰ ਕਵਰ ਫਾਇਰ ਦੇ ਰਹੀ ਸੀ।
4 ਘਟਨਾ ਤੋਂ ਬਾਅਦ ਭਾਰਤੀ ਸੈਨਾ ਨੇ ਐਲਾਨ ਕੀਤਾ ਹੈ ਕਿ ਇਸ ਦਾ ਬਦਲਾ ਲਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਰਾਤੀ 11 ਵਜੇ ਡੀਜੀਐਮਓ ਨੇ ਪ੍ਰਧਾਨ ਮੰਤਰੀ , ਰੱਖਿਆ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਪੂਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਪਾਕਿਸਤਾਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਸੀਮਾ ਨਾਲ ਲੱਗਦੇ ਇਲਾਕਿਆਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।
5 ਪਿਛਲੇ 24 ਘੰਟਿਆਂ ਵਿਚ 70 ਭਾਰਤੀ ਚੌਂਕੀਆਂ ਤੇ ਫਾਇਰਿੰਗ ਕੀਤੀ ਗਈ ਹੈ। ਬੀਐਸਐਫ ਮੁਤਾਬਿਕ ਭਾਰਤ ਦੀ ਜਵਾਬੀ ਕਾਰਵਾਈ ਵਿਚ ਹੁਣ ਤਕ 15 ਪਾਕਿਸਤਾਨੀ ਰੇਂਜਰਜ਼ ਮਾਰੇ ਜਾ ਚੁੱਕੇ ਹਨ ।
6 ਜੰਮੂ ਕਸ਼ਮੀਰ ਦੇ ਚਾਂਬ ਇਲਾਕੇ ਦੇ ਗਿਗਰਿਆਲ ਪਿੰਡ ਵਿੱਚ ਪਾਕਿਸਤਾਨੀ ਗੋਲੀਬਾਰੀ ਵਿੱਚ ਮਾਰੇ ਗਏ ਸ਼ਖ਼ਸ ਦੇ ਪਰਿਵਾਰ ਨੂੰ ਭਾਜਪਾ ਸਾਂਸਦ ਜੁਗਲ ਕਿਸ਼ੋਰ ਸ਼ਰਮਾ ਨੇ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਦਕਿ ਕੇਂਦਰ ਸਰਕਾਰ ਵੀ ਪਹਿਲਾਂ ਹੀ ਗੋਲੀਬਾਰੀ ਵਿੱਚ ਮਰਨ ਵਾਲੇ ਨਾਗਰਿਕਾਂ ਦੇ ਪਰਿਵਾਰਾਂ ਲਈ ਪੰਜ ਲੱਖ ਦਾ ਮੁਆਵਜ਼ਾ ਮਨਜ਼ੂਰ ਕਰ ਚੁੱਕੀ ਹੈ।
7 ਮਹਾਂਰਾਸ਼ਟਰ ਦੇ ਔਰੰਗਾਬਾਦ ਵਿੱਚ ਪਟਾਕਿਆਂ ਦੀਆਂ ਕਰੀਬ ਡੇਢ ਸੌ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ। ਇਹ ਦੁਕਾਨਾਂ ਵੱਡੇ ਮੈਦਾਨ ਵਿੱਚ ਸਜੀਆਂ ਹੋਈਆਂ ਸਨ। ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ। ਹਾਲਾਂਕਿ ਅੱਗ ਲੱਗਣ ਦਾ ਕਾਰਨ ਫ਼ਿਲਹਾਲ ਸਪਸ਼ਟ ਨਹੀਂ ਹਨ।
8…ਗਯਾ ਦੇ ਅਦਿੱਤਿਆ ਹੱਤਿਆ ਕਾਂਡ ਦੇ ਮੁਲਜ਼ਮ ਅਤੇ ਜੇਡੀਯੂ ਦੀ ਵਿਧਾਇਕ ਮਨੋਰਮਾ ਦੇਵੀ ਦੇ ਬੇਟੇ ਰੌਕੀ ਯਾਦਵ ਨੇ ਅੱਜ ਆਤਮ ਸਮਰਪਣ ਕਰ ਦਿੱਤਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਨੂੰ ਜ਼ਮਾਨਤ ਦੇਣ ਵਾਲੇ ਹਾਈਕੋਰਟ ਦੇ ਆਦੇਸ਼ ਉੱਤੇ ਰੋਕ ਲੱਗਾ ਦਿੱਤੀ ਸੀ।