ਜਨਮ ਹੁੰਦਿਆਂ ਹੀ ਆਪ੍ਰੇਸ਼ਨ ਥੀਏਟਰ ’ਚੋਂ ਬੱਚੇ ਨੂੰ ਧੂਹ ਕੇ ਲੈ ਗਿਆ ਕੁੱਤਾ, ਬੱਚੇ ਦੀ ਮੌਤ
ਏਬੀਪੀ ਸਾਂਝਾ | 16 Jan 2020 03:29 PM (IST)
ਉੱਤਰ ਪ੍ਰਦੇਸ਼ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਅਪਰੇਸ਼ਨ ਥੀਏਟਰ ਵਿੱਚ ਦਾਖ਼ਲ ਨਵਜੰਮੇ ਬੱਚੇ ਨੂੰ ਆਵਾਰਾ ਕੁੱਤਾ ਧੂਹ ਕੇ ਬਾਹਰ ਲੈ ਗਿਆ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਨੂੰ ਅਕਾਸ਼ ਗੰਗਾ ਹਸਪਤਾਲ ਵਿੱਚ ਵਾਪਰੀ।
ਫਾਰੂਖ਼ਾਬਾਦ: ਉੱਤਰ ਪ੍ਰਦੇਸ਼ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਅਪਰੇਸ਼ਨ ਥੀਏਟਰ ਵਿੱਚ ਦਾਖ਼ਲ ਨਵਜੰਮੇ ਬੱਚੇ ਨੂੰ ਆਵਾਰਾ ਕੁੱਤਾ ਧੂਹ ਕੇ ਬਾਹਰ ਲੈ ਗਿਆ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਨੂੰ ਅਕਾਸ਼ ਗੰਗਾ ਹਸਪਤਾਲ ਵਿੱਚ ਵਾਪਰੀ। ਪੁਲਿਸ ਮੁਤਾਬਕ ਬੱਚੇ ਦੀ ਮਾਂ ਕੰਚਨ ਨੂੰ ਸੋਮਵਾਰ ਸਵੇਰੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਕੰਚਨ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਨਵਜੰਮੇ ਲੜਕੇ ਦਾ ਮੂੰਹ ਤੱਕ ਨਹੀਂ ਦਿਖਾਇਆ ਗਿਆ ਸੀ ਜਦਕਿ ਆਵਾਰਾ ਕੁੱਤਾ ਬੱਚੇ ਨੂੰ ਅਪਰੇਸ਼ਨ ਥੀਏਟਰ ’ਚੋਂ ਧੂਹ ਕੇ ਬਾਹਰ ਲੈ ਗਿਆ ਤੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਹਸਪਤਾਲ ਸਟਾਫ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ। ਪੁਲਿਸ ਵੱਲੋਂ ਸ਼ਿਕਾਇਤ ’ਤੇ ਡਾਕਟਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਸਪਤਾਲ ਸੀਲ ਕਰ ਦਿੱਤਾ ਗਿਆ ਹੈ।