ਨਵੀਂ ਦਿੱਲੀ: ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿੱਚ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਵਿੱਚ ਟੀਕੇ ਦੀ ਮੰਗ ਵਿੱਚ ਲਗਾਤਾਰ ਵਧ ਰਹੀ ਹੈ। ਇਸ ਦੌਰਾਨ ਰੂਸ ਜਲਦੀ ਹੀ ਭਾਰਤ ਨੂੰ ਸਥਾਨਕ ਤੌਰ 'ਤੇ ਸਪੁਤਨਿਕ ਵੀ ਟੀਕਾ ਤਿਆਰ ਕਰਨ ਦੀ ਟੈਕਨਾਲੋਜੀ ਦੇਵੇਗਾ। ਰੂਸ ਵਿੱਚ ਭਾਰਤੀ ਰਾਜਦੂਤ ਡੀ ਬਾਲਾ ਵੈਂਕਟੇਸ਼ ਵਰਮਾ ਨੇ ਕਿਹਾ ਹੈ ਕਿ ਟੀਕੇ ਦਾ ਉਤਪਾਦਨ ਭਾਰਤ ਵਿੱਚ ਅਗਸਤ ਤੋਂ ਸ਼ੁਰੂ ਹੋਵੇਗਾ।

Continues below advertisement


ਵਰਮਾ ਨੇ ਕਿਹਾ ਕਿ ਮਈ ਦੇ ਅੰਤ ਤੱਕ ਭਾਰਤ ਵਿਚ 30 ਲੱਖ ਤੋਂ ਵੱਧ ਖੁਰਾਕਾਂ ਦੀ ਸਪਲਾਈ ਕੀਤੀ ਜਾਏਗੀ ਅਤੇ ਜੂਨ ਵਿਚ ਇਹ ਸਪਲਾਈ ਵਧ ਕੇ 50 ਲੱਖ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ, “ਭਾਰਤ ਸ਼ੁਰੂ ਵਿੱਚ ਟੀਕੇ ਦੀਆਂ 85 ਕਰੋੜ ਖੁਰਾਕਾਂ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ”


ਡਾ. ਰੈਡੀ ਦੀਆਂ ਲੈਬਾਰਟਰੀਆਂ ਨਾਲ ਹੈ ਉਤਪਾਦਨ ਐਗ੍ਰੀਮੈਂਟ


ਰੂਸ ਦੇ ਟੀਕੇ ਨਿਰਮਾਤਾਵਾਂ ਨੇ ਭਾਰਤ ਵਿਚ ਡਾ. ਰੈਡੀ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ ਅਤੇ ਪਹਿਲਾਂ ਹੀ ਭਾਰਤ ਨੂੰ ਦੋ ਲੱਖ ਤੋਂ ਵੱਧ ਖੁਰਾਕਾਂ ਦੀ ਸਪਲਾਈ ਕਰ ਚੁਕੀ ਹੈ। ਵਰਮਾ ਨੇ ਕਿਹਾ, "ਸਪੁਤਨਿਕ ਵੀ ਦੀਆਂ 150,000 ਖੁਰਾਕਾਂ ਪਹਿਲਾਂ ਭਾਰਤ ਨੂੰ ਅਤੇ ਫਿਰ 60,000 ਖੁਰਾਕਾਂ ਦੀ ਪੂਰਤੀ ਕੀਤੀ ਗਈ ਹੈ।"


ਦੱਸ ਦਈਏ ਕਿ ਸਪੁਤਨਿਕ ਵੀ ਨੂੰ ਰੂਸ ਤੋਂ ਆਯਾਤ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ, ਪਰ ਅਜੇ ਤੱਕ ਦੇਸ਼ ਵਿੱਚ ਵਿਆਪਕ ਰੂਪ ਵਿੱਚ ਉਪਲਬਧ ਨਹੀਂ ਹੈ। ਕੰਪਨੀ ਨੇ ਕਿਹਾ ਸੀ ਕਿ ਟੀਕੇ ਦੀਆਂ ਦਰਾਮਦ ਕੀਤੀਆਂ ਖੁਰਾਕਾਂ ਦੀ ਅਧਿਕਤਮ ਪ੍ਰਚੂਨ ਕੀਮਤ ਮੌਜੂਦਾ ਸਮੇਂ 948 ਰੁਪਏ ਹੈ, ਜੋ ਕਿ ਪ੍ਰਤੀ ਖੁਰਾਕ ਵਿਚ 5% ਜੀਐਸਟੀ ਜੋੜਣ ਮਗਰੋਂ 995.4 ਰੁਪਏ ਬਣਦੀ ਹੈ। ਭਾਰਤ ਵਿੱਚ ਸਿਰਫ ਤਿੰਨ ਟੀਕੇ ਕੋਵੈਕਸਿਨ, ਕੋਵਿਸ਼ਿਲਡ ਅਤੇ ਸਪੁਤਨਿਕ ਵੀ ਨੂੰ ਵਰਤੋਂ ਦੀ ਮਨਜ਼ੂਰੀ ਮਿਲੀ ਹੈ।


ਇਹ ਵੀ ਪੜ੍ਹੋ: ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਸ਼੍ਰੋਮਣੀ ਕਮੇਟੀ ਨੂੰ ਭੇਜੇ ਆਕਸੀਜਨ ਕੰਸਨਟ੍ਰੇਟਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904