ਮੁੰਬਈ: ਚੱਕਰਵਾਤ ਤਾਓਤੇ ਦੀ ਲਪੇਟ 'ਚ ਆਉਣ ਦੇ ਛੇ ਦਿਨ ਬਾਅਦ ਵੀ ਬਾਰਡ ਪੀ305 ਦੇ ਕਈ ਕਰਮੀ ਅਜੇ ਵੀ ਲਾਪਤਾ ਹਨ। ਜਿੰਨ੍ਹਾਂ ਦਾ ਪਤਾ ਲਾਉਣ ਲਈ ਜਲ ਸੈਨਾ ਨੇ ਵਿਸ਼ੇਸ਼ ਗੋਤਾਖੋਰ ਟੀਮਾਂ ਤਾਇਨਾਤ ਕੀਤੀਆਂ ਹਨ। ਸੋਮਵਾਰ ਅਰਬ ਸਾਗਰ 'ਚ ਬਾਰਜ ਪੀ305 ਦੇ ਡੁੱਬਣ ਨਾਲ ਮਰਨ ਵਾਲਿਆਂ ਦੀ ਸੰਖਿਆਂ ਸ਼ੁੱਕਰਵਾਰ 61 ਤਕ ਪਹੁੰਚ ਗਈ।


ਮੁੰਬਈ ਪੁਲਿਸ ਨੇ ਕਿਹਾ, 'ਹੁਣ ਤਕ 61 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜੇਜੇ ਹਸਪਤਾਲ ਤੋਂ ਪੋਸਟਮਾਰਟਮ ਤੇ ਹੋਰ ਇਲਾਜ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 26 ਲਾਸ਼ਾਂ ਸੌਂਪ ਦਿੱਤੀਆਂ ਗਈਆਂ ਹਨ। ਕਈ ਲਾਸ਼ਾਂ ਅਜਿਹੀਆਂ ਹਨ ਜੋ ਕਾਫੀ ਸੜ ਚੁੱਕੀਆਂ ਹਨ ਤੇ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੈ। ਪੁਲਿਸ ਲਾਸ਼ਾਂ ਨਾਲ ਮਿਲਾਨ ਕਰਨ ਲਈ ਪਰਿਵਾਰਾਂ ਦੇ ਡੀਐਨਏ ਸੈਂਪਲ ਦੀ ਵਿਵਸਥਾ ਕਰ ਰਹੀ ਹੈ।


ਪੀ305 ਬਾਰਜ 'ਤੇ ਸਵਾਰ 261 ਕਰਮੀਆਂ 'ਚੋਂ ਹੁਣ ਤਕ 186 ਨੂੰ ਬਚਾਇਆ ਜਾ ਚੁੱਕਾ ਹੈ। ਵਾਰਾਪ੍ਰਜਾ 'ਚ ਸਲਾਰ 13 ਲੋਕਾਂ 'ਚੋਂ ਦੋ ਨੂੰ ਬਚਾ ਲਿਆ ਗਿਆ ਹੈ। ਮੁੰਬਈ ਪੁਲਿਸ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇਗੀ ਕਿ ਚੱਕਰਵਾਤ ਤਾਓਤੇ ਦੀ ਚੇਤਾਵਨੀ ਦੇ ਬਾਵਜੂਦ ਬਾਰਜ ਅਸ਼ਾਂਤ ਖੇਤਰ 'ਚ ਕਿਉਂ ਰੁਕਿਆ ਰਿਹਾ। ਪੁਲਿਸ ਨੇ ਬਾਰਜ 'ਤੇ ਸਵਾਰ ਕਰਮੀਆਂ ਦੀ ਮੌਤ ਦੇ ਮਾਮਲੇ 'ਚ ਵੀ ਦੁਰਘਟਨਾ ਤਹਿਤ ਹੋਈਆਂ ਮੌਤਾਂ ਦਾ ਮਾਮਲਾ ਦਰਜ ਕੀਤਾ ਹੈ।


ਬਾਰਜ ਦੇ ਕੈਪਟਨ ਦਾ ਪਤਾ ਨਹੀਂ


ਬਾਰਜ ਪੀ-305 ਮਾਮਲੇ 'ਚ ਮੁੰਬਈ ਦੇ ਯੇਲੋ ਗੇਟ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕੀਤੀ ਗਈ ਹੈ। ਬਾਰਜ ਦੇ ਇੰਜਨੀਅਰ ਮੁਸਤਫਿਜੁਰ ਰਹਿਮਾਨ ਸ਼ੇਖ ਦੀ ਸ਼ਿਕਾਇਤ ਤੇ ਬਾਰਜ ਦੇ ਕਤਪਾਨ ਰਾਕੇਸ਼ ਬੱਲਵ ਤੇ ਹੋਰ ਤੇ ਧਾਰਾ 304(2), 338 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ। ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਵੀ ਰਾਕੇਸ਼ ਬਲਵ ਨੇ ਬਾਰਜ ਕਰਮਚਾਰੀਆਂ ਦੀ ਜਾਨ ਖਤਰੇ 'ਚ ਪਾਈ। ਰਾਕੇਸ਼ ਦੀ ਤਲਾਸ਼ ਜਾਰੀ ਹੈ।


ਕੀ ਜ਼ਿੰਮੇਵਾਰੀ ਸਿਰਫ ਜਹਾਜ਼ ਦੇ ਕਪਤਾਨ ਦੀ ਸੀ। ਤੂਫਾਨ ਤੋਂ ਪਹਿਲਾਂ AFCONS ਨੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਕਿਉਂ ਯਕੀਨੀ ਨਹੀਂ ਕੀਤੀ। ਏਬੀਪੀ ਨਿਊਜ਼ AFCONS ਦੇ ਦਫਤਰ ਪਹੁੰਚਿਆ। ਦਫਤਰ 'ਚ ਗੱਡੀਆਂ ਦੀ ਆਵਾਜਾਈ ਲਗਾਤਾਰ ਜਾਰੀ ਹੈ। AFCONS ਦੇ ਸਿਕਿਓਰਟੀ ਨੇ ਦੱਸਿਆ ਕਿ ਦਫਤਰ ਬੰਦ ਹੋ ਗਿਆ ਹੈ। ਕੋਈ ਵੀ ਵਿਅਕਤੀ ਨਹੀਂ ਹੈ।