ਬਠਿੰਡਾ: ਪੁਲਿਸ ਨੇ ਬਠਿੰਡਾ ਵਿੱਚੋਂ ਕਰੀਬ 2 ਲੱਖ 34 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇੱਕ ਗੋਦਾਮ ਵਿੱਚੋ ਬਰਾਮਦਗੀ ਹੋਈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਦ ਰਹੇ ਪਿਛਲੇ ਮਹੀਨੇ ਹੀ ਬਠਿੰਡਾ ਪੁਲੀਸ ਵੱਲੋਂ 10,67,000 ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ ਜਿਸ ਵਿੱਚ ਸੁਨੀਲ ਕੁਮਾਰ ਉਰਫ ਸੋਨੂੰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸੂਚਨਾ ਦੇ ਆਧਾਰ ਉੱਤੇ ਬਠਿੰਡਾ ਦੀ ਥਰਮਲ ਥਾਣੇ ਦੀ ਪੁਲੀਸ ਨੇ ਸੁਨੀਲ ਕੁਮਾਰ ਉਰਫ ਸੋਨੂੰ ਉੱਤੇ ਮਾਮਲਾ ਦਰਜ ਕੀਤਾ ਕਿ ਇਸ ਨੇ ਕੋਈ ਵੱਡੀ ਖੇਪ ਲੁਕਾਈ ਹੋਈ ਹੈ। ਇਸ ਦੇ ਚੱਲਦੇ ਬਠਿੰਡਾ ਥਰਮਲ ਪੁਲਿਸ ਵੱਲੋਂ ਪੁਲਿਸ ਵਾਰੰਟ ਜ਼ਰੀਏ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤੇ ਬੀਤੀ ਦੇਰ ਰਾਤ ਐਂਟੀ ਨਾਰਕੋ ਸੈੱਲ ਤੇ ਬਠਿੰਡਾ ਥਰਮਲ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਕੀਤਾ ਗਿਆ। ਇਸ ਮਾਮਲੇ ਵਿੱਚ ਬਠਿੰਡਾ ਪੁਲਿਸ ਅੱਜ ਪ੍ਰੈੱਸ ਕਾਨਫ਼ਰੰਸ ਕਰੇਗੀ।