ਇਲਾਹਾਬਾਦ : ਇੱਥੇ ਇੱਕ ਮਹਿਲਾ ਨੇ ਸ਼ਰਾਬੀ ਹਾਲਤ ਵਿੱਚ ਹਾਈ-ਵੋਲਟੇਜ਼ ਡਰਾਮਾ ਕਰਕੇ ਤੂਫ਼ਾਨ ਖੜ੍ਹਾ ਕਰ ਦਿੱਤਾ। ਸ਼ਰਾਬੀ ਮਹਿਲਾ ਨੇ ਨਾ ਸਿਰਫ਼ ਦੁਕਾਨਦਾਰਾਂ ਨੂੰ ਤੰਗ ਕੀਤਾ ਸਗੋਂ ਪੁਲਿਸ ਦੇ ਵੀ ਹੱਥ ਖੜ੍ਹੇ ਕਰਵਾ ਦਿੱਤੇ। ਪੂਰਾ ਮਾਮਲਾ ਇਲਾਹਾਬਾਦ ਦੇ ਪੋਸ਼ ਇਲਾਕੇ ਸਿਵਲ ਲਾਈਨਜ਼ ਦਾ ਹੈ।
ਮਹਿਲਾ ਨੇ ਇੱਥੇ ਠੇਕੇ ਤੋਂ ਸ਼ਰਾਬ ਦੀ ਬੋਤਲ ਖ਼ਰੀਦੀ ਤੇ ਉੱਥੇ ਹੀ ਬੈਠ ਕੇ ਪੀਣੀ ਸ਼ੁਰੂ ਕਰ ਦਿੱਤੀ। ਪੂਰੀ ਬੋਤਲ ਪੀਣ ਤੋਂ ਬਾਅਦ ਮਹਿਲਾ ਫਿਰ ਠੇਕੇ ਉੱਤੇ ਪਹੁੰਚੀ ਤੇ ਇੱਕ ਹੋਰ ਬੋਤਲ ਦੀ ਮੰਗ ਕੀਤੀ ਪਰ ਠੇਕੇਦਾਰ ਨੇ ਬੋਤਲ ਦੇਣ ਤੋਂ ਇਨਕਾਰ ਕਰ ਦਿੱਤਾ। ਬੱਸ ਮਹਿਲਾ ਨੂੰ ਚੜ੍ਹ ਗਿਆ ਗ਼ੁੱਸਾ ਤੇ ਉਸ ਨੇ ਸ਼ੁਰੂ ਕਰ ਦਿੱਤਾ ਹੰਗਾਮਾ।
ਕੁਝ ਲੋਕਾਂ ਨੇ ਮਹਿਲਾ ਨੂੰ ਸਮਝਾਇਆ ਪਰ ਉਹ ਨਹੀਂ ਮੰਨੀ ਤੇ ਹਰ ਕਿਸੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਪੁਲਿਸ ਮੌਕੇ ਉੱਤੇ ਪਹੁੰਚੀ ਤੇ ਮਹਿਲਾ ਨੂੰ ਥਾਣੇ ਲੈ ਆਈ। ਇੱਥੇ ਮਹਿਲਾ ਨੇ ਪੁਲਿਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ।
ਮਹਿਲਾ ਕਦੇ ਆਪਣੇ ਆਪ ਨੂੰ ਜੱਜ ਦੀ ਬੇਟੀ ਤੇ ਕਦੇ ਪ੍ਰਤਾਪਗੜ੍ਹ ਰਾਜ ਘਰਾਣੇ ਦੀ ਰਾਜਕੁਮਾਰੀ ਦੱਸ ਕੇ ਪੁਲਿਸ ਉੱਤੇ ਰੋਹਬ ਪਾਉਣ ਦੀ ਕੋਸ਼ਿਸ਼ ਕਰਨ ਲੱਗੀ। ਫ਼ਿਲਹਾਲ ਮਹਿਲਾ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ ਤੇ ਉਸ ਦਾ ਮੈਡੀਕਲ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ