ਨਵੀਂ ਦਿੱਲੀ: ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਅਜਿਹੇ 'ਚ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਲਗਾਤਾਰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਸਦੇ ਬਾਵਜੂਦ ਵੀ ਕਈ ਲੋਕ ਘਰ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ 'ਚ ਰਹਿੰਦੇ ਹਨ। ਪੁਣੇ 'ਚ ਇਕ ਮਾਮਲਾ ਸਾਹਮਣੇ ਆਇਆ ਜਿੱਥੇ ਟਵਿੱਟਰ 'ਤੇ ਦੋਸਤਾਂ ਨੇ ਮਿਲਣ ਦੀ ਪਲਾਨਿੰਗ ਕੀਤੀ ਹੈ। ਇਸ ਟਵੀਟ 'ਤੇ ਪੁਣੇ ਪੁਲਿਸ ਦੀ ਨਜ਼ਰ ਗਈ ਜਿਸਦਾ ਪੁਲਿਸ ਨੇ ਸ਼ਾਨਦਾਰ ਜਵਾਬ ਦਿੱਤਾ ਹੈ।

ਦਰਅਸਲ ਪੁਣੇ ਦੇ ਰਹਿਣ ਵਾਲੇ ਪਾਰਥ, ਜੱਗੂ ਅਤੇ ਇੰਦਰਜੀਤ ਨਾਂਅ ਦੇ ਦੋ ਦੋਸਤਾਂ ਨੇ ਮਿਲਣ ਲਈ ਟਵੀਟ ਕੀਤਾ। ਟਵਿੱਟਰ 'ਤੇ ਜੱਗੂ ਨੇ ਪਾਰਥ ਤੋਂ ਪੁੱਛਿਆ ਕੀ ਅਸੀਂ ਮਿਲ ਸਕਦੇ ਹਾਂ ਤਾਂ ਇਸ 'ਤੇ ਪਾਰਥ ਨੇ ਕਿਹਾ 3 ਮਈ ਤਕ ਤਾਂ ਨਹੀਂ ਹੋ ਸਕੇਗਾ। ਇਸ 'ਤੇ ਇੰਦਰਜੀਤ ਨੇ ਕਿਹਾ ਅਸੀਂ ਇਸ ਤੋਂ ਪਹਿਲਾਂ ਵੀ ਮਿਲ ਸਕਦੇ ਹਾਂ।


ਇਸ ਦਰਮਿਆਨ ਪੁਣੇ ਪੁਲਿਸ ਨੇ ਇਨ੍ਹਾਂ ਤਿੰਨਾਂ ਦੋਸਤਾਂ ਦੀਆਂ ਗੱਲਾਂ 'ਤੇ ਟਵੀਟ ਜ਼ਰੀਏ ਆਪਣੀ ਪ੍ਰਤੀਕਿਰਿਆ ਦਿੱਤੀ। ਪੁਲਿਸ ਨੇ ਲਿਖਿਆ ਅਸੀਂ ਵੀ ਤੁਹਾਡੇ ਪਲਾਨ 'ਚ ਸ਼ਾਮਲ ਹੋਣਾ ਚਾਹੁੰਦੇ ਹਾਂ ਤੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡਾ ਸਾਥ ਲੰਮੇ ਸਮੇਂ ਤਕ ਦੇਵਾਂਗੇ। ਪੁਲਿਸ ਨੇ ਅੱਗੇ ਮਰਾਠੀ 'ਚ ਲਿਖਿਆ ਤੁਮੀ ਸਾਂਗਾ ਫੇਕ ਕੁੱਥੇ ਕੀ ਕੜੀ


ਪੁਣੇ ਪੁਲਿਸ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਤਿੰਨ ਹਜ਼ਾਰ ਤੋਂ ਜ਼ਿਆਦਾ ਰੀਟਵੀਟ