ਅੰਮ੍ਰਿਤਸਰ: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਪਾਕਿਸਤਾਨ ਨੂੰ ਜਾਂਦਾ ਪਾਣੀ ਭਾਰਤੀ ਕਿਸਾਨਾਂ ਵੱਲੋਂ ਖੇਤੀ ਲਈ ਵਰਤਿਆ ਜਾਣਾ ਚਾਹੀਦਾ ਹੈ।
ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਦੇ ਮੁੱਦੇ 'ਤੇ ਵਿਵਾਦ 'ਚ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਦੋਵੇਂ ਸੂਬੇ ਮਿਲ ਕੇ ਇਹ ਮਾਮਲਾ ਸੁਲਝਾ ਲੈਣ। ਇਸ 'ਤੇ ਚੌਟਾਲਾ ਨੇ ਕਿਹਾ ਸੁਪਰੀਮ ਕੋਰਟ ਨੇ ਦੋ ਸਾਲ ਪਹਿਲਾਂ ਜੋ ਕਿਹਾ ਸੀ ਉਸ ਨੂੰ ਲਾਗੂ ਕਰਨ ਦਾ ਸਮਾਂ ਹੈ ਤੇ ਜੋ ਪਾਣੀ ਪਾਕਿਸਤਾਨ 'ਚ ਜਾ ਰਿਹਾ ਹੈ, ਉਸ ਪਾਣੀ ਨੂੰ ਸਾਧਨ ਮੁਹੱਈਆ ਕਰਕੇ ਦੇਸ਼ ਤੇ ਸੂਬਿਆਂ ਦੇ ਕਿਸਾਨਾਂ ਨੂੰ ਖੇਤੀ ਲਈ ਕੰਮ ਲਿਆਉਣਾ ਚਾਹੀਦਾ ਹੈ।
ਕੇਂਦਰ ਤੋਂ ਕੋਰੋਨਾ ਸੰਕਟ ਸਮੇਂ ਰਾਹਤ ਪੈਕੇਜ 'ਤੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਆਰਥਿਕ ਸਥਿਤੀ ਸੂਬਿਆਂ ਵਾਂਗ ਹੀ ਹੈ। ਮਿਲ ਕੇ ਅੱਗੇ ਵਧਾਂਗੇ ਤਾਂ ਹੀ ਸਭ ਕੁਝ ਸਹੀ ਹੋ ਪਾਏਗਾ।
ਦੁਸ਼ਿਅੰਤ ਚੌਟਾਲਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰਖਵਾਏ ਆਖੰਡ ਪਾਠ ਸਾਹਿਬ 'ਚ ਸ਼ਾਮਲ ਹੋਣ ਮਗਰੋਂ ਉਹ ਮੀਡੀਆ ਦੇ ਮੁਖ਼ਾਤਬ ਹੋਏ।
ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਜਲਦ ਜਾ ਸਕਦੇ ਅਮਰੀਕਾ
ਕੋਰੋਨਾ ਦੀ ਵਧੀ ਰਫ਼ਤਾਰ, ਇਕ ਦਿਨ 'ਚ ਆਏ ਢਾਈ ਲੱਖ ਮਾਮਲੇ, ਮੌਤਾਂ ਦੀ ਗਿਣਤੀ ਹੋਈ ਪੌਣੇ ਅੱਠ ਲੱਖ
ਅਮਰੀਕਾ ਨੂੰ ਰੂਸ ਦੀ ਕੋਰੋਨਾ ਵੈਕਸੀਨ 'ਤੇ ਨਹੀਂ ਯਕੀਨ, ਪੁਤਿਨ ਵੱਲੋਂ ਬੇਹੱਦ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ