ਇੰਦੌਰ: ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਨੂੰ ਮੰਗਲਵਾਰ ਦੀ ਰਾਤ ਸਪੁਰਦ-ਏ-ਖਾਕ ਕੀਤਾ ਗਿਆ। ਉਹ 70 ਸਾਲ ਦੇ ਸਨ। ਇੰਦੌਰੀ ਨੂੰ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰਾਂ ਤੇ ਕਰੀਬੀ ਲੋਕਾਂ ਨੇ ਸ਼ਹਿਰ ਦੇ ਛੋਟੇ ਖਜਰਾਨੀ ਸਥਿਤ ਕਬਰਿਸਤਾਨ 'ਚ ਦਫ਼ਨਾਉਂਦਿਆਂ ਅਤਿਮ ਵਿਦਾਈ ਦਿੱਤੀ।


ਸ਼੍ਰੀ ਅਰਬਿੰਦੋ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ ਨੇ ਮੰਗਲਵਾਰ ਰਾਤ ਬਿਆਨ 'ਚ ਕਿਹਾ ਇੰਦੌਰੀ ਨੂੰ ਅੱਜ ਦੁਪਹਿਰ ਇਕ ਵਜੇ ਦਿਲ ਦਾ ਦੌਰਾ ਪਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਬਚਾ ਲਿਆ ਗਿਆ ਸੀ। ਪਰ ਇਸ ਤੋਂ ਦੋ ਘੰਟੇ ਬਾਅਦ ਹੀ ਉਨ੍ਹਾਂ ਨੂੰ ਫਿਰ ਦਿਲ ਦਾ ਦੌਰਾ ਪਿਆ ਸੀ ਤੇ ਸ਼ਾਮ ਪੰਜ ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।


ਅਮਰੀਕਾ ਨੂੰ ਰੂਸ ਦੀ ਕੋਰੋਨਾ ਵੈਕਸੀਨ 'ਤੇ ਨਹੀਂ ਯਕੀਨ, ਪੁਤਿਨ ਵੱਲੋਂ ਬੇਹੱਦ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ


ਬਿਆਨ 'ਚ ਕਿਹਾ ਗਿਆ ਇੰਦੌਰੀ ਦੇ ਦੋਵੇਂ ਫੇਫੜਿਆਂ 'ਚ 60 ਫੀਸਦ ਤਕ ਨਿਮੋਨੀਆ ਹੋਇਆ ਸੀ। ਇਸ ਲਈ ਉਨਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਸੀ। ਉਨ੍ਹਾਂ ਨੂੰ ਉੱਚ ਪੱਧਰੀ ਐਂਟੀਬਾਇਓਟਿਕ ਅਤੇ ਐਂਟੀਵਾਇਰਸ ਦਵਾਈਆਂ ਵੀ ਦਿੱਤੀਆਂ ਗਈਆਂ।


ਕੋਰੋਨਾ ਦੀ ਵਧੀ ਰਫ਼ਤਾਰ, ਇਕ ਦਿਨ 'ਚ ਆਏ ਢਾਈ ਲੱਖ ਮਾਮਲੇ, ਮੌਤਾਂ ਦੀ ਗਿਣਤੀ ਹੋਈ ਪੌਣੇ ਅੱਠ ਲੱਖ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ