ਚੰਡੀਗੜ੍ਹ: ਜੇਜੇਪੀ ਦੇ ਵਿਧਾਇਕ ਰਾਮ ਕੁਮਾਰ ਗੌਤਮ ਨੇ ਆਪਣੀ ਹੀ ਪਾਰਟੀ ਖਿਲਾਫ ਬਗਾਵਤੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ ਹਨ। ਬੀਤਦੇ ਸਾਲ ਦੇ ਨਾਲ ਰਾਮਕੁਮਾਰ ਨੇ ਜੇਜੇਪੀ ਨੂੰ ਵੱਡਾ ਝਟਕਾ ਦਿੰਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਹੁਣ ਹਰਿਆਣਾ ਦੇ ਉਪ ਮੁਖ ਮੰਤਰੀ ਤੇ ਜੇਜੇਪੀ ਮੁਖੀ ਦੁਸ਼ਿਅੰਤ ਚੌਟਾਲਾ ਦਾ ਇਸ ਨਾਰਾਜ਼ਗੀ ‘ਤੇ ਬਿਆਨ ਆਇਆ ਹੈ।
ਉਨ੍ਹਾਂ ਕਿਹਾ ਕਿ ਰਾਮਕੁਮਾਰ ਗੌਤਮ ਉਨ੍ਹਾਂ ਦੇ ਬਜ਼ੁਰਗ ਹਨ। ਉਨ੍ਹਾਂ ਵੱਲੋਂ ਕਹੀ ਕਿਸੇ ਗੱਲ ਦਾ ਉਨ੍ਹਾਂ ਨੂੰ ਬੁਰਾ ਨਹੀਂ ਲੱਗਿਆ। ਚੌਟਾਲਾ ਨੇ ਅੱਗੇ ਕਿਹਾ ਕਿ ਰਾਮਕੁਮਾਰ ਗੌਤਮ ਦਾ ਜੋ ਵੀ ਮੁੱਦਾ ਹੈ, ਪਾਰਟੀ ਪੱਧਰ ‘ਤੇ ਉਸ ਦੀ ਚਰਚਾ ਕੀਤੀ ਜਾਵੇਗੀ। ਸੀਨੀਅਰ ਪਾਰਟੀ ਦੇ ਨੇਤਾ ਵੀ ਉਨ੍ਹਾਂ ਨਾਲ ਗੱਲ ਕਰਨਗੇ।
ਗੌਤਮ ਵੱਲੋਂ ਲਾਏ ਇਲਜ਼ਾਮਾਂ ‘ਤੇ ਦੁਸ਼ਿਅੰਤ ਨੇ ਕਿਹਾ ਕਿ ਬੀਜੇਪੀ ਨਾਲ ਗਠਬੰਧਨ ਦਾ ਪ੍ਰਸਤਾਵ ਵੀ ਪਾਰਟੀ ਅੱਗੇ ਰਾਮਕੁਮਾਰ ਗੌਤਮ ਨੇ ਹੀ ਰੱਖਿਆ ਸੀ। ਜੇਕਰ ਪਾਰਟੀ ‘ਚ ਕਿਸੇ ਨੇ ਕੋਈ ਵੀ ਗੱਲ ਕਰਨੀ ਹੈ ਤਾਂ ਉਹ ਪਬਲਿਕ ਪਲੇਟਫਾਰਮ ‘ਤੇ ਨਹੀਂ ਸਗੋਂ ਪਾਰਟੀ ਦੇ ਅੰਦਰ ਕੀਤੀ ਜਾਵੇ। ਇਸ ਦੇ ਨਾਲ ਹੀ ਚੌਟਾਲਾ ਨੇ ਕਿਹਾ ਕਿ ਰਾਮਕੁਮਾਰ ਦੀ ਨਾਰਾਜ਼ਗੀ ਨੂੰ ਪਾਰਟੀ ਗੰਭੀਰਤਾ ਨਾਲ ਸੁਲਝਾਵੇਗੀ ਤੇ ਇਸ ‘ਤੇ ਸਭ ਨਾਲ ਚਰਚਾ ਵੀ ਕੀਤੀ ਜਾਵੇਗੀ।
ਅਸਤੀਫੇ ਮਗਰੋਂ ਵਿਧਾਇਕ ਨੇ ਕੱਢੀ ਭੜਾਸ ਤਾਂ ਡਿਪਟੀ ਸੀਐਮ ਬੋਲੇ, ਬਿੱਲਕੁਲ ਬੁਰਾ ਨਹੀਂ ਲੱਗਾ
ਏਬੀਪੀ ਸਾਂਝਾ
Updated at:
26 Dec 2019 03:59 PM (IST)
ਜੇਜੇਪੀ ਦੇ ਵਿਧਾਇਕ ਰਾਮ ਕੁਮਾਰ ਗੌਤਮ ਨੇ ਆਪਣੀ ਹੀ ਪਾਰਟੀ ਖਿਲਾਫ ਬਗਾਵਤੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ ਹਨ। ਬੀਤਦੇ ਸਾਲ ਦੇ ਨਾਲ ਰਾਮਕੁਮਾਰ ਨੇ ਜੇਜੇਪੀ ਨੂੰ ਵੱਡਾ ਝਟਕਾ ਦਿੰਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
- - - - - - - - - Advertisement - - - - - - - - -