ਚੰਡੀਗੜ੍ਹ: ਬੁੱਧਵਾਰ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇੱਕ ਹੀ ਦਿਨ ‘ਚ 40 ਹਜ਼ਾਰ ਲੋਕਾਂ ਨੂੰ ਮੋਬਾਈਲ ‘ਤੇ ਮੈਸੇਜ ਭੇਜ ਕੇ ਇਹ ਯਾਦ ਕਰਵਾਇਆ ਸੀ ਕਿ ਤੁਹਾਡਾ ਚਲਾਨ ਬਕਾਇਆ ਹੈ ਅਤੇ ਇਸ ਨੂੰ ਜਲਦੀ ਭੁਗਤ ਦਿਓ। ਇਹ ਚਲਾਨ ਉਨ੍ਹਾਂ ਲੋਕਾਂ ਦੇ ਹੋਏ ਸੀ ਜਿਨ੍ਹਾਂ ਨੇ ਟ੍ਰੈਫਿਕ ਨਿਯਮ ਤੋੜੇ ਸੀ। ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਮੈਸੇਜ ਆਇਆ ਹੈ ਤਾਂ ਤੁਸੀਂ ਇਸ ਨੂੰ ਆਨ-ਲਾਈਨ ਚੈੱਕ ਕਰ ਸਕਦੇ ਹੋ।
ਵੈੱਬਸਾਈਟ ‘ਤੇ ਤੁਹਾਡੇ ਵਾਹਨ ਦੀ ਤਸਵੀਰ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਵੀ ਚੈੱਕ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਚਲਾਨ ਕਿਸ ਨਿਯਮ ਨੂੰ ਤੋੜਣ ਕਰਕੇ ਹੋਇਆ ਹੈ। ਚਲਾਨ ਵੇਰਵੇ ‘ਚ ਇਹ ਵੀ ਲਿਖਿਆ ਹੋਵੇਗਾ ਕਿ ਤੁਹਾਡਾ ਚਲਾਨ ਕਿੰਨਾ ਹੋਇਆ ਹੈ। ਇਹ ਸਭ ਚੈੱਕ ਕਰਨ ਲਈ ਫੋਨ ‘ਤੇ ਮੈਸੇਜ ‘ਚ ਵੈੱਬਸਾਈਟ ਦਾ ਇੱਕ ਲਿੰਕ ਦਿੱਤਾ ਗਿਆ ਹੈ।
ਅਜੇ ਤਾਂ ਸਿਰਫ ਚਲਾਨ ਦੀ ਜਾਣਕਾਰੀ ਹੀ ਮਿਲ ਰਹੀ ਹੈ ਪਰ ਯੂਟੀ ਪੁਲਿਸ ਇਸ ਪ੍ਰੋਸੈਸ ਨੂੰ ਅਪਡੇਟ ਕਰਨ ਦੀ ਤਿਆਰੀ ‘ਚ ਹੈ ਜਿਸ ਨਾਲ ਜਲਦੀ ਹੀ ਤੁਸੀਂ ਆਪਣੇ ਚਲਾਨ ਨੂੰ ਆਨ-ਲਾਈਨ ਵੀ ਭਰ ਸਕੋਂਗੇ। ਇਸ ਦੇ ਲਈ ਮੁਲਾਜ਼ਮਾਂ ਦੀ ਟ੍ਰੈਨਿੰਗ ਸ਼ੁਰੂ ਹੋ ਚੁੱਕੀ ਹੈ। ਪਰ ਇਸ ਨਿਯਮ ਨੂੰ ਲਾਗੂ ਹੋਣ ‘ਚ ਕਿੰਨਾ ਸਮਾਂ ਲੱਗੇਗਾ ਇਸ ਬਾਰੇ ਅਜੇ ਕੁਝ ਨਹੀਂ ਪਤਾ।
ਇੰਝ ਚੈੱਕ ਕਰੋ ਆਪਣਾ ਚਲਾਨ:
• https://echallan.parivahan.gov.in/index/accused-challan ‘ਤੇ ਜਾਓ।
• ਇਸ ਨੂੰ ਓਪਨ ਕਰਨ ਤੋਂ ਬਾਅਦ ਤਿੰਨ ਆਪਸ਼ਨ ਆਉਣਗੇ: ਚਲਾਨ ਨੰਬਰ, ਵਾਹਨ ਨੰਬਰ ਅਤੇ ਡ੍ਰਾਈਵਿੰਗ ਲਾਈਸੇਂਸ ਨੰਬਰ।
• ਵਾਹਨ ਨੰਬਰ ‘ਤੇ ਕਲਿੱਕ ਕਰੋ।
• ਇਸ ਤੋਂ ਬਾਅਦ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ। ਕੀ ਤੁਹਾਡਾ ਚਲਾਨ ਹੋਇਆ ਹੈ ਜਾਂ ਨਹੀਂ। ਜੇਕਰ ਹੋਇਆ ਹੈ ਤਾਂ ਕਿੰਨੇ ਦਾ ਅਤੇ ਕਿਉਂ ਦਾ ਪਤਾ ਲੱਗ ਜਾਵੇਗਾ।
• ਜੇਕਰ ਤੁਹਾਡਾ ਚਲਾਨ ਨਹੀਂ ਹੈ ਤਾਂ ਤੁਹਾਨੂੰ ਸਕਰੀਨ ‘ਤੇ ‘ਚਲਾਨ ਨੌਟ ਫਾਊਡ’ ਨਜ਼ਰ ਆਵੇਗਾ।
