ਨਵੀਂ ਦਿੱਲੀ: ਹੁਣ ਜੇਕਰ ਤੁਸੀਂ ਕਿਸੇ ਦੂਜੇ ਸੂਬੇ ‘ਚ ਜਾਂਦੇ ਹੋ ਤਾਂ ਆਪਣੇ ਰਾਸ਼ਨ ਕਾਰਡ ਦਾ ਇਸਤੇਮਾਲ ਕਰਕੇ ਦੂਜੇ ਸੂਬੇ ਤੋਂ ਵੀ ਸਰਕਾਰੀ ਰਾਸ਼ਨ ਖ਼ਰੀਦ ਸਕਦੇ ਹੋ। ਇਹ ਸਭ ਮੁਮਕਿਨ ਹੋਇਆ ਹੈ ਮੋਦੀ ਸਰਕਾਰ ਦੇ ਵਨ ਨੇਸ਼ਨ ਵਨ ਕਾਰਡ ਸਕੀਮ ਨਾਲ। ਮੋਬਾਈਲ ਨੰਬਰ ਪੋਰਟੇਬਿਲਟੀ ਵਾਂਗ ਹੁਣ ਰਾਸ਼ਨ ਕਾਰਡ ਪੋਰਟ ਸਕੀਮ ਵੀ ਸ਼ੁਰੂ ਕੀਤੀ ਗਈ ਹੈ।

ਅੱਜ ਤੋਂ ਹੀ ਇਹ ਯੋਜਨਾ ਦੇਸ਼ ਦੇ ਚਾਰ ਸੂਬਿਆਂ ‘ਚ ਸ਼ੁਰੂ ਹੋ ਗਈ ਹੈ। ਯੋਜਨਾ ਨੂੰ ਪਹਿਲਾਂ ਮਹਾਰਾਸ਼ਟਰ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ‘ਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸ਼ੁਰੂ ਕੀਤਾ ਗਿਆ ਹੈ। ਯੋਜਨਾ ‘ਚ ਇਸ ਗੱਲ ਦਾ ਇੰਤਜ਼ਾਮ ਕੀਤਾ ਗਿਆ ਹੈ ਜੇਕਰ ਕੋਈ ਵਿਅਕਤੀ ਕਿਸੇ ਦੂਜੇ ਸੂਬੇ ‘ਚ ਜਾਂਦਾ ਹੈ ਤਾਂ ਉੱਥੇ ਵੀ ਉਹ ਆਪਣੇ ਪੁਰਾਣੇ ਸੂਬੇ ‘ਚ ਬਣੇ ਰਾਸ਼ਨ ਕਾਰਡ ‘ਤੇ ਸਰਕਾਰੀ ਰਾਸ਼ਨ ਲੈ ਸਕਦਾ ਹੈ।


ਸਰਕਾਰ ਇਸ ਯੋਜਨਾ ਨੂੰ ਅਗਲੇ ਸਾਲ ਇੱਕ ਜੂਨ ਤੋਂ ਪੂਰੇ ਦੇਸ਼ ‘ਚ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਪੂਰੇ ਦੇਸ਼ ‘ਚ ਲਾਗੂ ਹੋਣ ਤੋਂ ਬਾਅਦ ਕੋਈ ਵੀ ਰਾਸ਼ਨਕਾਰਡ ਧਾਰੀ ਦੇਸ਼ ਦੇ ਕਿਸੇ ਵੀ ਸੂਬੇ ਦੀ ਸਰਕਾਰੀ ਦੁਕਾਨ ਤੋਂ ਰਾਸ਼ਨ ਖ਼ਰੀਦ ਸਕੇਗਾ।

ਯੋਜਨਾ ਲਾਗੂ ਕਰਨ ਦੇ ਲਈ ਪੂਰੇ ਦੇਸ਼ ਦੀ ਸਰਕਾਰੀ ਰਾਸ਼ਨ ਦੀ ਦੁਕਾਨਾਂ ਨੂੰ ਡਿਜੀਟਲ ਤੌਰ ‘ਤੇ ਜੋੜੀਆ ਜਾ ਰਿਹਾ ਹੈ। ਦੇਸ਼ ਦੇ ਹਰ ਇੱਕ ਰਾਸ਼ਨ ਕਾਰਡ ਗਾਹਕ ਦਾ ਇੱਕ ਡੇਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਉਹ ਕੀਤੇ ਵੀ ਆਪਣਾ ਰਾਸ਼ਨ ਲੈ ਸਕਣਗੇ। ਰਾਸ਼ਨ ਕਾਰਡਧਾਰੀ ਨੂੰ ਸਿਰਫ ਆਪਣੀ ਪਛਾਣ ਸਾਬਤ ਕਰਨੀ ਪਵੇਗੀ।