ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਕਸ਼ਮੀਰੀ ਨੂੰਹ ਲਿਆ ਸਕਦੇ ਹਾਂ। ਖੱਟਰ ਨੇ ਕਿਹਾ, “ਸਾਡੇ ਧਨਖੜ (ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ) ਜੀ ਕਹਿੰਦੇ ਸੀ ਕਿ ਬਿਹਾਰ ਤੋਂ ਨੂੰਹ ਲਿਆਵਾਂਗੇ, ਅੱਜ ਕੱਲ੍ਹ ਲੋਕ ਕਹਿਣ ਲੱਗੇ ਹਨ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ, ਕਸ਼ਮੀਰ ਤੋਂ ਕੁੜੀ (ਨੂੰਹ) ਲੈ ਕੇ ਆਵਾਂਗੇ।”
ਬਾਅਦ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਬਿਆਨ ਨੂੰ ਮਜ਼ਾਕ ਦੇ ਤੌਰ ‘ਤੇ ਲੈਣ ਦੀ ਗੱਲ ਵੀ ਕਹੀ। ਫ਼ਤਿਹਾਬਾਦ ‘ਚ ਮਹਾਰਿਸ਼ੀ ਭਾਗੀਰਥ ਜੈਅੰਤੀ ਸਮਾਗਮ ‘ਚ ਬੋਲਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ ਹਰਿਆਣਾ ‘ਚ ਲਿੰਗ ਅਨੁਪਾਤ 933 ਹੋਣ ਦਾ ਜ਼ਿਕਰ ਵੀ ਕੀਤਾ।
ਇਸ ਤੋਂ ਬਾਅਦ ਹੀ ਮੁੱਖ ਮੰਤਰੀ ਖੱਟਰ ਨੇ ਲਿੰਗ ਅਨੁਪਾਤ ਗੜਬੜ ਹੋਣ ਕਰਕੇ ਕੁੜੀਆਂ ਦੀ ਗਿਣਤੀ ‘ਚ ਕਮੀ ਦੀ ਅਤੇ ਕਸ਼ਮੀਰ ਤੋਂ ਬਹੂ ਲਿਆਉਣ ਦੀ ਗੱਲ ਕੀਤੀ। ਦੱਸ ਦਈਏ ਕਿ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਭਾਜਪਾ ਲੀਡਰ ਅਤੇ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਔਰਤਾਂ ਬਾਰੇ ਅਜਿਹੇ ਭੱਦੇ ਕੁਮੈਂਟ ਸਾਹਮਣੇ ਆ ਰਹੇ ਹਨ। ਅਜਿਹੀ ਟਿੱਪਣੀਆਂ ਦੀਆਂ ਅਕਾਲ ਤਖ਼ਤ ਸਾਹਿਬ ਨੇ ਨਿਖੇਧੀ ਕਰਦਿਆਂ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਹੁਣ ਹਰਿਆਣਾ ਦੇ ਸੀਐਮ ਖੱਟਰ ਦਾ ਬਿਆਨ, ‘ਕਸ਼ਮੀਰ ਤੋਂ ਲਿਆਵਾਂਗੇ ਬਹੂ’
ਏਬੀਪੀ ਸਾਂਝਾ
Updated at:
10 Aug 2019 11:33 AM (IST)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਕਸ਼ਮੀਰੀ ਨੂੰਹ ਲਿਆ ਸਕਦੇ ਹਾਂ। ਬਾਅਦ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਬਿਆਨ ਨੂੰ ਮਜ਼ਾਕ ਦੇ ਤੌਰ ‘ਤੇ ਲੈਣ ਦੀ ਗੱਲ ਵੀ ਕਹੀ।
- - - - - - - - - Advertisement - - - - - - - - -