ਨਵੀਂ ਦਿੱਲੀ : ਰਿਜਰਵ ਬੈਂਕ ਆਫ ਇੰਡੀਆ ਨੇ ਛੋਟੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਦੀ ਸੁਵਿਧਾ ਲਈ ਹੁਣ ਈ-ਵਾਲਟ ਭਾਵ ਮੋਬਾਇਲ ਬਟੂਆ ਲਾਂਚ ਕਰਨ ਦੀ ਤਿਆਰ ਕਰ ਲਈ ਹੈ। ਨਕਦੀ ਲੈਣ ਦੇਣ ਦੀ ਅਰਥ ਵਿਵਸਥਾ ਦੇ ਲਈ ਸੁਝਾਅ ਦੇਣ ਵਾਲੀ ਗ੍ਰਹਿ ਮੰਤਰੀਆਂ ਦੀ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਆਰ ਬੀ ਆਈ ਹੀ ਮੋਬਾਇਲ ਬਟੂਆ ਦੀ ਸ਼ੁਰੂਆਤ ਕਰੇ।
ਆਰ ਬੀ ਆਈ ਦਾ ਈ-ਵਾਲਟ ਇੱਕ ਤਰ੍ਹਾਂ ਡਿਜੀਟਲ ਤਰੀਕੇ ਨਾਲ ਪੈਸੇ ਲੈਣ ਦੇਣ ਦਾ ਸਾਧਨ ਹੋਵੇਗਾ। ਸੂਤਰਾਂ ਅਨੁਸਾਰ ਆਰ ਬੀ ਆਈ ਦਾ ਈ-ਵਾਲਟ ਨਕਦ ਭੁਗਤਾਨ ਕਰਨ , ਫੋਨ ਰਿਚਾਰਜ ਕਰਨ ਅਤੇ ਸਮਾਨ ਖਰੀਦਣ ਲਈ ਕੀਤਾ ਜਾ ਸਕਦਾ ਹੈ।
ਨੀਤੀ ਆਯੋਗ ਦੇ ਉਪ ਪ੍ਰਧਾਨ ਅਰਵਿੰਦ ਪਣਗੜੀਆ ਨੇ ਆਖਿਆ ਹੈ ਕਿ ਆਰ ਬੀ ਆਈ ਖੁਦ ਈ-ਵਾਲਟ ਦੀ ਸ਼ੁਰੂਆਤ ਕਰੇ ਤਾਂ ਜੋ ਲੋਕਾਂ ਨੂੰ ਅਸਾਨੀ ਨਾਲ ਭੁਗਤਾਨ ਕਰਨ ਵਿੱਚ ਅਸਾਨੀ ਹੋ ਸਕੇ। ਅਨੁਮਾਨ ਅਨੁਸਾਰ ਅਗਲੇ ਚਾਰ ਸਾਲਾਂ ਵਿੱਚ ਦੇਸ਼ ਦੇ ਅੰਦਰ ਮੋਬਾਇਲ ਬਟੂਆ ਦੇ ਜਰੀਏ ਲੈਣ ਦੇਣ ਕਰੀਬ 450ਅਰਬ ਰੁਪਏ ਪਹੁੰਚ ਜਾਵੇਗਾ।