ਖਤਮ ਹੋਈ ਪੈਟਰੋਲ ਪੰਪਾਂ 'ਤੇ 500 ਦੇ ਪੁਰਾਣੇ ਨੋਟਾਂ ਦੀ ਮਿਆਦ
ਏਬੀਪੀ ਸਾਂਝਾ | 03 Dec 2016 09:59 AM (IST)
ਚੰਡੀਗੜ੍ਹ: ਨੋਟਬੰਦੀ ਦਾ ਅੱਜ 25ਵਾਂ ਦਿਨ ਹੈ। ਪਰ ਜਨਤਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੇ ਨਾਲ ਹੀ ਸਰਕਾਰ ਦੇ ਨਵੇਂ ਐਲਾਨ ਤੋਂ ਬਾਅਦ ਜਨਤਾ ਦੀਆਂ ਮੁਸ਼ਕਲਾਂ ‘ਚ ਹੋਰ ਵਾਧਾ ਹੋ ਸਕਦਾ ਹੈ। ਨਵੇਂ ਹੁਕਮਾਂ ਮੁਤਾਬਕ ਪੈਟਰੋਲ ਪੰਪਾਂ ‘ਤੇ ਪੁਰਾਣੇ 500 ਦੇ ਨੋਟ ਚਲਾਉਣ ਲਈ ਦਿੱਤੀ ਛੋਟ ਖਤਮ ਹੋ ਚੁੱਕੀ ਹੈ। ਬੀਤੀ ਅੱਜ ਅੱਧੀ ਰਾਤ ਤੋਂ ਬਾਅਦ ਤੁਸੀਂ ਪੁਰਾਣੇ ਨੋਟਾਂ ਨਾਲ ਗੱਡੀ ‘ਚ ਤੇਲ ਨਹੀਂ ਪਵਾ ਸਕਦੇ। ਅੱਜ ਤੁਸੀਂ ਸਿਰਫ ਨਵੇਂ ਨੋਟ ਜਾਂ ਡੇਬਿਟ ਤੇ ਕਰੇਡਿਟ ਕਾਰਡ ਦੀ ਵਰਤੋਂ ਹੀ ਕਰ ਸਕਦੇ ਹੋ। ਇਸ ਦੇ ਨਾਲ ਹੀ ਏਅਰਲਾਈਨਜ਼ ਟਿਕਟ ਖਰੀਦਣ ਲਈ ਦਿੱਤੀ ਛੋਟ ਵੀ ਖਤਮ ਹੋ ਚੁੱਕੀ ਹੈ। ਹਾਲਾਂਕਿ ਪਹਿਲਾਂ ਇਸ ਛੋਟ ਦੀ ਮਿਆਦ 15 ਦਸੰਬਰ ਤੱਕ ਤੈਅ ਕੀਤੀ ਗਈ ਸੀ। ਸੂਤਰਾਂ ਮੁਤਾਬਕ ਪੈਟਰੋਲ ਪੰਪਾਂ ‘ਤੇ ਪੁਰਾਣੇ ਨੋਟਾਂ ਦੀ ਬਦਲੀ ਨੂੰ ਲੈ ਕੇ ਹੋ ਰਹੀਆਂ ਗੜਬੜੀ ਦੀਆਂ ਖਬਰਾਂ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਹੈ। ਹਾਲਾਂਕਿ ਰੇਲਵੇ ਟਿਕਟ ਲੈਣ, ਦਵਾਈਆਂ ਦੀਆਂ ਦੁਕਾਨਾਂ, ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਬੀਜ ਕੇਂਦਰਾਂ ਸਮੇਤ ਕੁੱਝ ਹੋਰ ਜਰੂਰੀ ਥਾਵਾਂ ‘ਤੇ ਛੋਟ ਅਜੇ ਜਾਰੀ ਰਹੇਗੀ।