ਕੂੱਲੂ 'ਚ ਅੱਗ ਲੱਗਣ ਕਾਰਨ ਅੱਠ ਘਰ ਸੜੇ
ਏਬੀਪੀ ਸਾਂਝਾ | 02 Dec 2016 07:21 PM (IST)
ਕੂੱਲੂ : ਇੱਥੋਂ ਦੇ ਨੱਗਰ ਬਲਾਕ ਦੇ ਤਹਿਤ ਆਉਣ ਵਾਲੇ ਪਿੰਡ ਗਾਹਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਅੱਠ ਘਰ ਸੜ ਕੇ ਸੁਆਹ ਹੋ ਗਏ। ਅੱਗ ਕਾਰਨ 22 ਪਰਿਵਾਰਾਂ ਦੇ 92 ਲੋਕ ਪ੍ਰਭਾਵਿਤ ਹੋਏ ਹਨ। ਇਸ ਅਗਨੀ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਥਾਨਕ ਐਸ ਡੀ ਐਮ ਰੋਹਿਤ ਰਾਠੌਰ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਅੱਗ ਲੱਗਣ ਦੇਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।