ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ
ਦੱਸ ਦੇਈਏ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਦਿੱਲੀ ਵਿੱਚ 7-8 ਭੂਚਾਲ ਆਏ ਹਨ, ਜਦਕਿ ਐਨਸੀਆਰ ਦੇ ਸ਼ਹਿਰਾਂ ਸਮੇਤ ਹੁਣ ਤੱਕ 14 ਵਾਰ ਭੂਚਾਲ ਆ ਚੁੱਕਾ ਹੈ।
ਰਾਜਧਾਨੀ ਵਿੱਚ ਸੋਮਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸੋਮਵਾਰ ਨੂੰ ਆਏ ਭੂਚਾਲ ਨੂੰ ਰਿਕਟਰ ਸਕੇਲ 'ਤੇ 2.1 ਮਾਪਿਆ ਗਿਆ ਸੀ, ਜੋ ਬਹੁਤ ਜ਼ਿਆਦਾ ਨਹੀਂ ਹੈ।
ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ
ਨੈਸ਼ਨਲ ਸੀਜ਼ਮੋਲੋਜੀ ਸੈਂਟਰ (ਐਨਸੀਐਸ) ਦੇ ਡਾਇਰੈਕਟਰ (ਆਪ੍ਰੇਸ਼ਨ) ਜੇ ਐਲ ਗੌਤਮ ਨੇ ਕਿਹਾ ਕਿ
ਭੂਚਾਲ ਦੁਪਹਿਰ 1.38 ਵਜੇ ਆਇਆ ਸੀ। ਭੂਚਾਲ ਦਾ ਕੇਂਦਰ ਦਿੱਲੀ-ਗੁਰੂਗ੍ਰਾਮ ਬਾਰਡਰ 'ਤੇ ਸੀ। ਜਦੋਂ ਭੂਚਾਲ ਆਇਆ, ਤਾਂ ਜ਼ਿਆਦਾਤਰ ਲੋਕ ਤੇਜ਼ ਧੁੱਪ ਕਾਰਨ ਆਪਣੇ ਘਰਾਂ ਵਿੱਚ ਸਨ, ਉਹ ਭੂਚਾਲ ਦੇ ਕਾਰਨ ਘਬਰਾਹਟ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ ਪਰ ਕੁਝ ਸਮਝਣ ਤੋਂ ਪਹਿਲਾਂ, ਸਭ ਕੁਝ ਸ਼ਾਂਤ ਸੀ। -
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਇਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ, ਜੋ ਕਿ ਸਿਸਮਕ ਜ਼ੋਨ ਚਾਰ ਵਿੱਚ ਸ਼ਾਮਲ ਹੈ, ਨੂੰ 12 ਅਪ੍ਰੈਲ ਤੋਂ ਹੁਣ ਤੱਕ ਕੁੱਲ ਸੱਤ ਭੁਚਾਲ ਆਏ ਹਨ। ਪਹਿਲਾਂ ਭੁਚਾਲ 12 ਅਤੇ 13 ਅਪ੍ਰੈਲ ਨੂੰ 24 ਘੰਟਿਆਂ ਵਿੱਚ ਦੋ ਵਾਰ ਆਇਆ ਸੀ। ਇਸ ਤੋਂ ਬਾਅਦ 16 ਅਪ੍ਰੈਲ, 3 ਮਈ, 10 ਮਈ ਤੇ 15 ਮਈ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦੀ ਤੀਬਰਤਾ ਹਰ ਵਾਰ ਰਿਕਟਰ ਸਕੇਲ 'ਤੇ 3.5 ਤੋਂ ਘੱਟ ਦਰਜ ਕੀਤੀ ਗਈ। ਦੱਸ ਦੇਈਏ ਕਿ ਦਿੱਲੀ-ਐਨਸੀਆਰ ਦਾ ਇਲਾਕਾ ਸੀਸਮਿਕ ਜ਼ੋਨ -4 ਵਿੱਚ ਪੈਂਦਾ ਹੈ, ਇਸ ਲਈ ਇੱਥੇ ਵੱਡੇ ਭੂਚਾਲ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ