ED: ਅੱਜ ਈਡੀ ਨੇ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸੁਰਿੰਦਰ ਸਿੰਘ ਚੀਕੂ ਨਾਲ ਜੁੜੇ 13 ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਛਾਪੇਮਾਰੀ ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ 'ਤੇ ਕੀਤੀ ਗਈ।


ਈਡੀ ਨੇ ਇਹ ਜਾਂਚ ਐਨਆਈਏ ਵੱਲੋਂ ਦਰਜ ਐਫਆਈਆਰ ’ਤੇ ਸ਼ੁਰੂ ਕੀਤੀ ਹੈ। ਐਨਆਈਏ ਨੇ ਇਹ ਐਫਆਈਆਰ ਅਗਵਾ, ਕਤਲ ਅਤੇ ਫਿਰੌਤੀ ਦੇ ਵੱਖ-ਵੱਖ ਮਾਮਲਿਆਂ ਵਿੱਚ ਦਰਜ ਕੀਤੀ ਸੀ।


ਇਹ ਵੀ ਪੜ੍ਹੋ: Punjab news: ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਚਾਈਨਾਂ ਡੋਰ ਦੇ 55 ਗੱਟੂਆਂ ਸਮੇਤ 1ਵਿਅਕਤੀ ਨੂੰ ਕੀਤਾ ਕਾਬੂ


ਜਾਂਚ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਸੁਰਿੰਦਰ ਉਰਫ਼ ਚਿਕੁੰਕੇ ਦੇ ਸਿੱਧੇ ਸਬੰਧਾਂ ਦਾ ਖੁਲਾਸਾ ਹੋਇਆ ਸੀ। ਮਾਈਨਿੰਗ, ਸ਼ਰਾਬ ਅਤੇ ਟੋਲ ਤੋਂ ਮਿਲੇ ਪੈਸਿਆਂ ਨੂੰ ਸੁਰਿੰਦਰ ਸਿੰਘ ਉਰਫ਼ ਚੀਕੂ ਹੀ ਸੰਭਾਲਦਾ ਸੀ।


ਇਹ ਵੀ ਪੜ੍ਹੋ: Punjab news: ਛੁੱਟੀ ਕੱਟਣ ਆਏ ਫੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ