Unitech Case: ਬਹੁਚਰਚਿਤ ਯੂਨੀਟੇਕ ਘੁਟਾਲੇ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਯੂਨੀਟੇਕ ਕੰਪਨੀ ਦੇ ਮਾਲਕ ਸੰਜੇ ਚੰਦਰਾ ਅਤੇ ਉਸ ਦੇ ਪਰਿਵਾਰ ਸਮੇਤ ਕੁੱਲ 5 ਲੋਕਾਂ ਖਿਲਾਫ ਦੂਜੀ ਚਾਰਜਸ਼ੀਟ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 'ਚ ਪੇਸ਼ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ 6000 ਕਰੋੜ ਰੁਪਏ ਤੋਂ ਵੱਧ ਦੀ ਮਨੀ ਲਾਂਡਰਿੰਗ ਕੀਤੀ ਗਈ ਹੈ।



ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਜਿਨ੍ਹਾਂ 5 ਲੋਕਾਂ ਖਿਲਾਫ ਅੱਜ ਚਾਰਜਸ਼ੀਟ ਪੇਸ਼ ਕੀਤੀ, ਉਨ੍ਹਾਂ 'ਚ ਯੂਨੀਟੇਕ ਕੰਪਨੀ ਦੇ ਮਾਲਕ ਸੰਜੇ ਚੰਦਰਾ, ਉਸ ਦਾ ਭਰਾ ਅਜੈ ਚੰਦਰਾ, ਉਸ ਦੇ ਰਿਸ਼ਤੇਦਾਰ ਰਮੇਸ਼ ਚੰਦਰ ਪ੍ਰੀਤੀ ਚੰਦਰਾ ਅਤੇ ਰਾਜੇਸ਼ ਮਲਿਕ ਸਮੇਤ 66 ਵਿਦੇਸ਼ੀ ਅਤੇ ਘਰੇਲੂ ਕੰਪਨੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ ਮਾਮਲੇ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ ਨੇ 2 ਦਸੰਬਰ 2021 ਨੂੰ ਅਦਾਲਤ ਵਿੱਚ ਪਹਿਲੀ ਚਾਰਜਸ਼ੀਟ ਪੇਸ਼ ਕੀਤੀ ਸੀ।



2018 'ਚ ਮਾਮਲਾ ਕੀਤਾ ਗਿਆ ਸੀ ਦਰਜ 
ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ, ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਵੱਲੋਂ ਸਾਲ 2018 ਵਿੱਚ ਯੂਨੀਟੇਕ ਸਮੂਹ ਦੇ ਖਿਲਾਫ ਵੱਖ-ਵੱਖ ਅਪਰਾਧਿਕ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੇ ਆਧਾਰ 'ਤੇ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਜੁਰਮ ਦੀ ਕੁੱਲ ਕਮਾਈ 6352 ਕਰੋੜ ਰੁਪਏ ਹੈ। ਜਾਂਚ ਦੌਰਾਨ ਡਾਇਰੈਕਟੋਰੇਟ ਨੇ ਸੰਜੇ ਚੰਦਰ ਸਮੇਤ ਕੁੱਲ 5 ਲੋਕਾਂ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਹਨ।



ਇਸ ਮਾਮਲੇ ਵਿੱਚ ਈਡੀ ਵੱਲੋਂ ਹੁਣ ਤੱਕ ਕੁੱਲ 43 ਸਰਚ ਆਪਰੇਸ਼ਨ ਚਲਾਏ ਜਾ ਚੁੱਕੇ ਹਨ। ਹੁਕਮਾਂ ਤਹਿਤ 763 ਕਰੋੜ ਰੁਪਏ ਦੀ ਕੁੱਲ 297 ਘਰੇਲੂ ਅਤੇ ਵਿਦੇਸ਼ੀ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਅਟੈਚਮੈਂਟ ਵਿੱਚ ਕਾਰਨੋਸਟੀ ਗਰੁੱਪ, ਸ਼ਿਵਾਲਿਕ ਗਰੁੱਪ, ਤ੍ਰਿਕਰ ਗਰੁੱਪ ਅਤੇ ਚੰਦਰ ਦੇ ਸ਼ੈੱਲ ਅਤੇ ਵਿਅਕਤੀਗਤ ਕੰਪਨੀਆਂ ਦੀਆਂ ਜਾਇਦਾਦਾਂ ਸ਼ਾਮਲ ਹਨ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ 5 ਸਟੇਟਸ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਹਨ। ਅਗਲੇਰੀ ਜਾਂਚ ਜਾਰੀ ਹੈ।


ਇਹ ਵੀ ਪੜ੍ਹੋ: ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ CEO ਚਿੱਤਰਾ ਰਾਮਕ੍ਰਿਸ਼ਨ ਦੇ ਖਿਲਾਫ਼ ਲੁੱਕਆਊਟ ਨੋਟਿਸ ਜਾਰੀ, ਇੱਕ ਦਿਨ ਪਹਿਲਾਂ ਹੋਈ ਸੀ IT ਦੀ ਛਾਪੇਮਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904