ਈਡੀ ਨੇ ਐਚਡੀਐਫਸੀ ਤੇ ਪੀਐਨਬੀ ਬੈਂਕ ਦੇ ਕੇਡੀ ਸਿੰਘ ਦੇ ਖਾਤੇ ਵੀ ਕੁਰਕ ਕਰ ਦਿੱਤੇ ਹਨ। ਈਡੀ ਦੀ ਇਹ ਅਲਕੈਮਿਸਟ ਗਰੁੱਪ ਆਫ ਕੰਪਨੀਜ਼ ਖਿਲਾਫ ਵੱਡੀ ਕਾਰਵਾਈ ਹੈ। ਕੰਪਨੀ ‘ਤੇ ਇਲਜ਼ਾਮ ਹੈ ਕਿ ਇਸ ਗਰੁੱਪ ਨੇ ਨਿਵੇਸ਼ਕਾਂ ਤੋਂ ਵੱਖ-ਵੱਖ ਪੋਂਜੀ ਸਕੀਮਾਂ ਰਾਹੀਂ 1900 ਕਰੋੜ ਰੁਪਏ ਵਸੂਲੇ ਹਨ।
ਕੰਪਨੀਆ ਨੇ ਜਿਸ ਮਕਸਦ ਨਾਲ ਲੋਕਾਂ ਤੋਂ ਪੈਸੇ ਲਏ ਸੀ, ਉਸ ਦਾ ਉਸ ਚੀਜ਼ ਲਈ ਇਸਤੇਮਾਲ ਨਹੀਂ ਕੀਤਾ ਗਿਆ। ਕੰਪਨੀ ਨੇ ਇਸ ਪੈਸੇ ਨੂੰ ਦੂਜੀਆਂ ਕੰਪਨੀਆਂ ਨੂੰ ਭੇਜਿਆ ਤੇ ਜ਼ਮੀਨ ਖਰੀਦੀ। ਸੇਬੀ ਦੀ ਰਿਪੋਰਟ ਮੁਤਾਬਕ ਈਡੀ ਨੇ ਮਨੀ ਲੌਂਡਰਿੰਗ ਦਾ ਮੁਕਦਮਾ ਦਰਜ ਕੀਤਾ ਸੀ।
ਕੇਡੀ ਸਿੰਘ ਭਾਰਤੀ ਹਾਕੀ ਮਹਾਸੰਘ ਤੇ ਹਾਕੀ ਐਸੋਸੀਏਸ਼ਨ ਆਫ ਹਰਿਆਣਾ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦਾ ਰਾਜਨੀਤਕ ਕਰੀਅਰ ਕਈ ਵਾਰ ਵਿਵਾਦਾਂ ‘ਚ ਰਿਹਾ ਹੈ।