ਚੋਣ ਵਿਭਾਗ ਵੱਲੋਂ ਸਾਬਕਾ ਨੌਕਰਸ਼ਾਹੀ ਸ਼ੈਲੇਂਦਰ ਹਾਂਡਾ ਨੂੰ ਮਹਾਰਾਸ਼ਟਰ ਅਤੇ ਮਧੁ ਮਹਾਜਨ ਨੂੰ ਤਮਿਲਨਾਡੁ ‘ਤ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਚੋਣ ਜਾਬਤਾ ਸੰਬੰਧੀ ਉਲੰਘਣ ਦੀਆਂ ਸ਼ਿਕਾਈਤਾਂ ‘ਤੇ ਵੀ ਨਿਗਰਾਨੀ ਰੱਖਣ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।
ਸ਼ੈਲੇਂਦਰ ਹਾਂਡਾ ਅਤੇ ਮਧੁ ਮਹਾਜਨ ਨੂੰ ਚੋਣ ਮਸ਼ੀਨਰੀ ਵੱਲੋਂ ਕੀਤੇ ਗਏ ਕੰਮ ਦੀ ਨਿਗਰਾਨੀ ਰੱਖਣ ਲਈ ਨਿਉਕਤ ਕੀਤਾ ਗਿਆ ਹੈ। ਉਨ੍ਹਾਂ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਅਤੇ ਰੋਕਣ ਦੀ ਜ਼ਿੰਮੇਦਾਰੀ ਵੀ ਦਿੱਤੀ ਗਈ ਹੈ ਜਿਸ ਨਾਲ ਵੋਟਰਾਂ ਨੂੰ ਖੁਸ਼ ਕਰਨ ਲਈ ਕਾਲੇ ਧੰਨ ਦਾ ਇਸਤੇਮਾਲ ਹੋ ਰਿਹਾ ਹੈ। ਦੋਵੇਂ ਅਧਿਕਾਰੀ ਖੁਫੀਆ ਸੂਚਨਾਵਾਂ ਦੀ ਨਿਗਰਾਨੀ ਕਰਨਗੇ ਅਤੇ ਚੋਣ ਵਿਭਾਗ ਵੱਲੋਂ ਸੀ-ਵਿਜੀਲ ਐਪ ਰਾਹੀਂ ਹਾਸਲ ਸ਼ਿਕਾਇਤਾਂ ‘ਤੇ ਵੀ ਨਿਗਰਾਨੀ ਰਖਣਗੇ।
ਇਸ ਤੋਂ ਇਲਾਵਾ ਕੇਂਦਰੀ ਚੋਣ ਵਿਭਾਗ ਨੇ ਸਭ ਸੂਬਿਆਂ ‘ਚ ਚੋਣ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਗੱਲ ‘ਤੇ ਵੀ ਨਜ਼ਰ ਰੱਖਣ ਕੀ ਜਦੋਂ ਕੋਈ ਉਮੀਦਵਾਰ ਨਾਮਾਂਕਨ ਕਰ ਰਿਹਾ ਹੈ ਤਾਂ ਉਹ ਆਪਣੀ ਲੇਟੇਸਟ ਫੋਟੋ ਵੀ ਨਾਮਾਂਕਨ ਪੱਤਰ ਦੇ ਨਾਲ ਦਵੇ। ਇਸ ਪੋਟੋ ਦਾ ਇਸਤੇਮਾਲ ਵੋਟਾਂ ਦੌਰਾਨ ਬੈਲਟ ਪੇਪਰ ‘ਤੇ ਕੀਤਾ ਜਾ ਸਕੇ।
11 ਅਪ੍ਰੈਲ ਤੋਂ ਪਹਿਲੇ ਗੇੜ ਦੀ ਵੋਟਾਂ ਪੈਣਗੀਆਂ। ਜਦਕਿ 19 ਮਈ ਨੂੰ ਸੱਤਵੇਂ ਪੜਾਅ ਦੀਆਂ ਵੋਟਾਂ ਪੈਣਗੀਆਂ। ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗੀ।