ਨਵੀਂ ਦਿੱਲੀ: ਚੋਣ ਕਮੀਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੋ ਹੋਰ ਮਾਮਲਿਆਂ ‘ਚ ਕਲੀਨ ਚੀਟ ਦੇ ਦਿੱਤੀ ਹੈ। ਚੋਣ ਕਮੀਸ਼ਨ ਇਸ ਨਤੀਜ ‘ਤੇ ਪਹੁੰਚਿਆ ਹੈ ਕਿ ਮੋਦੀ ਨੇ ਚੋਣ ਜਾਬਤਾ ਅਤੇ ਚੋਣ ਕਾਨੂੰਨ ਦਾ ਕੋਈ ਉਲੰਘਣ ਨਹੀ ਕੀਤਾ।
ਕਾਂਗਰਸ ਨੇ ਇਲਜ਼ਾਮ ਲਗਾਏ ਸੀ ਕਿ ਪੀਐਮ ਮੋਦੀ ਨੇ 23 ਅਪਰੈਲ ਨੂੰ ਅਹਿਮਦਾਬਾਦ ‘ਚ ਰੋਡ ਸ਼ੋਅ ਕੀਤਾ ਸੀ। ਇਸ ਦੇ ਨਾਲ ਹੀ ਚੋਣ ਕਮੀਸ਼ਨ ਨੇ ਪੀਐਮ ਮੋਦੀ ਨੂੰ ਕਰਨਾਟਕ ਦੇ ਚਿਤਰਦੁਰਗ ‘ਚ ਨੌ ਅਪਰੈਲ ਨੂੰ ਉਨ੍ਹਾਂ ਵੱਲੋਂ ਦਿੱਤੇ ਭਾਸ਼ਨ ਦੇ ਸਿਲਸਿਲੇ ‘ਚ ਵੀ ਪਾਕ ਸਾਫ਼ ਕਰਾਰ ਦਿੱਤਾ।
ਇਸੇ ਦਿਨ ਮੋਦੀ ਨੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ‘ਚ ਆਪਣਾ ਵੋਟ ਬਾਲਾਕੋਟਾ ਹਵਾਈ ਹਮਲੇ ਦੇ ਨਾਈਕਾਂ ਨੂੰ ਸਮਰਪਿਤ ਕਰਨ ਦੀ ਗੱਲ ਕੀਤੀ ਸੀ ਜਿਸ ਖਿਲਾਫ ਓਸਾ ‘ਚ ਉਨ੍ਹਾਂ ਖਿਲਾਫ ਅਪੀਲ ਕੀਤੀ ਗਈ ਸੀ। ਪਰ ਚੋਣ ਕਮੀਸ਼ਨ ਨੇ ਉਨ੍ਹਾਂ ਨੂੰ ਇਸ ਮਾਮਲੇ ‘ਚ ਵੀ ਕਲੀਨਚੀਟ ਦੇ ਦਿੱਤੀ ਹੈ।
ਇਨ੍ਹਾਂ ਫੈਸਲਿਆਂ ਦੇ ਨਾਲ ਮੋਦੀ ਨੂੰ ਹੁਣ ਤਕ ਅੱਠ ਮਾਮਲਿਆਂ ‘ਚ ਕਲੀਨਚੀਟ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਚੋਣ ਕਮੀਸ਼ਨ ਅਮਿਤ ਸ਼ਾਹ ਨੂੰ ਇੱਕ ਮਾਮਲੇ ਅਤੇ ਰਾਹੁਲ ਗਾਂਧੀ ਨੂੰ ਵੀ ਇੱਕ ਮਾਮਲੇ ‘ਚ ਕਲੀਨਚੀਟ ਦੇ ਚੁੱਕਿਆ ਹੈ।
Election Results 2024
(Source: ECI/ABP News/ABP Majha)
ਨਰੇਂਦਰ ਮੋਦੀ ਨੂੰ ਚੋਣ ਕਮੀਸ਼ਨ ਨੇ ਹੁਣ ਤਕ ਇਨ੍ਹਾਂ ਅੱਠ ਮਾਮਲਿਆਂ ‘ਚ ਦਿੱਤੀ ਕਲੀਨਚੀਟ
ਏਬੀਪੀ ਸਾਂਝਾ
Updated at:
07 May 2019 10:18 AM (IST)
ਚੋਣ ਕਮੀਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੋ ਹੋਰ ਮਾਮਲਿਆਂ ‘ਚ ਕਲੀਨ ਚੀਟ ਦੇ ਦਿੱਤੀ ਹੈ। ਚੋਣ ਕਮੀਸ਼ਨ ਇਸ ਨਤੀਜ ‘ਤੇ ਪਹੁੰਚਿਆ ਹੈ ਕਿ ਮੋਦੀ ਨੇ ਚੋਣ ਜਾਬਤਾ ਅਤੇ ਚੋਣ ਕਾਨੂੰਨ ਦਾ ਕੋਈ ਉਲੰਘਣ ਨਹੀ ਕੀਤਾ।
- - - - - - - - - Advertisement - - - - - - - - -