ਪਿਛਲੇ ਮਹੀਨੇ ਇਨ੍ਹਾਂ ਕੰਪਨੀਆਂ ਦੀ ਚੋਣ ਕਮਿਸ਼ਨ ਨਾਲ ਬੈਠਕ ਹੋਈ ਸੀ। ਬੈਠਕ ਵਿੱਚ ਚੋਣ ਕਮਿਸ਼ਨ ਨੇ ਕੰਪਨੀਆਂ ਨੂੰ ਨਰਦੇਸ਼ ਦਿੱਤੇ ਸਨ ਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਲੈ ਕੇ ਵੋਟਿੰਗ ਤਕ ਸੋਸ਼ਲ ਮੀਡੀਆ ਪਲੇਟਫਾਰਨ 'ਤੇ ਕੋਈ ਵੀ ਪਾਰਟੀ ਕਿਸੇ ਵੀ ਤਰ੍ਹਾਂ ਦਾ ਸਿਆਸੀ ਪ੍ਰਚਾਰ ਨਾ ਕਰ ਸਕੇ।
ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਤੋਂ ਪਹਿਲਾਂ ਸਿਆਸੀ ਪ੍ਰਚਾਰ 'ਤੇ ਰੋਕ ਲੱਗਣ ਤੋਂ ਬਾਅਧ ਵੀ ਪਾਰਟੀਆਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਪੈਸੇ ਦੇ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਸਕਦੀਾਂ ਹਨ। ਸੋਸ਼ਲ ਮੀਡੀਆ ਕੰਪਨੀਆਂ ਨੇ ਚੋਣ ਕਮਿਸ਼ਨ ਦੇ ਅਪੀਲ ਪ੍ਰਵਾਨ ਕਰ ਲਈ ਤੇ ਲਾਗੂ ਕਰਨ ਦਾ ਵਿਸ਼ਵਾਸ ਵੀ ਦਵਾਇਆ।