ਚੇਨੰਈ: ਲੋਕ ਸਭਾ ਚੋਣਾਂ ਦੌਰਾਨ ਬੁੱਧਵਾਰ ਨੂੰ ਫ਼ਿਲਮੀ ਸਿਤਾਰੇ ਰਜਨੀਕਾਂਤ ਨੇ ਵੀ ਵੋਟ ਭੁਗਤਾਈ, ਜਿਸ ਮਗਰੋਂ ਉਨ੍ਹਾਂ ਦਾ ਮੱਤਦਾਨ ਕਰਵਾਉਣ ਵਾਲੇ ਚੋਣ ਅਧਿਕਾਰੀ ਅਜੀਬ ਸਮੱਸਿਆ ਵਿੱਚ ਘਿਰ ਗਏ ਹਨ। ਚੋਣ ਅਧਿਕਾਰੀ ਨੇ ਰਜਨੀਕਾਂਤ ਦੇ ਖੱਬੇ ਹੱਥ ਦੀ ਥਾਂ ਸੱਜੇ ਹੱਥ ਦੀ ਉਂਗਲੀ ‘ਤੇ ਸਿਆਹੀ ਲਾ ਦਿੱਤੀ, ਜਿਸ ਕਾਰਨ ਚੋਣ ਕੇਂਦਰ ਦੇ ਅਧਿਕਾਰੀ ਮੁਸ਼ਕਿਲ ਵਿੱਚ ਪੈ ਸਕਦੇ ਹਨ।
ਤਮਿਲਨਾਡੂ ਦੇ ਮੁੱਖ ਚੋਣ ਅਧਿਕਾਰੀ ਸੱਤਿਆਵਰਤ ਸਾਹੂ ਨੇ ਦੱਸਿਆ ਕਿ ਚੋਣ ਵਿਭਾਗ ਦੇ ਆਦੇਸ਼ਾਂ ਮੁਤਾਬਕ ਪਹਿਲ ਦੇ ਆਧਾਰ ‘ਤੇ ਵੋਟ ਪਾਉਣ ਵਾਲੀ ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲ ‘ਤੇ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਿਸੇ ਕਾਰਨ ਨਹੀਂ ਹੋ ਪਾਉਂਦਾ ਤਾਂ ਸੱਜੇ ਹੱਥ ਦੀ ਪਹਿਲੀ ਉਂਗਲ ‘ਤੇ ਚੋਣ ਸਿਆਹੀ ਲਗਾਈ ਜਾ ਸਕਦੀ ਹੈ।
ਜਦ ਉਨ੍ਹਾਂ ਨੂੰ ਰਜਨੀਕਾਂਤ ਵਾਲੇ ਮਸਲੇ 'ਤੇ ਪੁੱਛਿਆ ਗਿਆ ਕਿ ਹੁਣ ਕਿਵੇਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇਸ ‘ਤੇ ਸਾਹੂ ਨੇ ਕਿਹਾ ਕਿ ਦੇਖਦੇ ਹਾਂ, ਉਂਝ ਇਹ ਗ਼ਲਤੀ ਪ੍ਰਤੀਤ ਹੁੰਦੀ ਹੈ।
ਰਜਨੀਕਾਂਤ ਦੀ ਉਂਗਲ ‘ਤੇ ਚੋਣ ਸਿਆਹੀ ਲਾਉਣ ਮਗਰੋਂ ਅਜੀਬ ਸੰਕਟ 'ਚ ਘਿਰੇ ਚੋਣ ਅਫ਼ਸਰ
ਏਬੀਪੀ ਸਾਂਝਾ
Updated at:
20 Apr 2019 04:57 PM (IST)
ਤਮਿਲਨਾਡੂ ਦੇ ਮੁੱਖ ਚੋਣ ਅਧਿਕਾਰੀ ਸੱਤਿਆਵਰਤ ਸਾਹੂ ਨੇ ਦੱਸਿਆ ਕਿ ਚੋਣ ਵਿਭਾਗ ਦੇ ਆਦੇਸ਼ਾਂ ਮੁਤਾਬਕ ਪਹਿਲ ਦੇ ਆਧਾਰ ‘ਤੇ ਵੋਟ ਪਾਉਣ ਵਾਲੀ ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲ ‘ਤੇ ਲੱਗਣੀ ਚਾਹੀਦੀ ਹੈ।
- - - - - - - - - Advertisement - - - - - - - - -