ਬੀਜੇਪੀ ਦੀਆਂ ਡਿੱਗੀਆਂ 183 ਵਿਕਟਾਂ, ਕਾਂਗਰਸ ਦੇ ਚੌਕੇ-ਛੱਕੇ
ਏਬੀਪੀ ਸਾਂਝਾ
Updated at:
12 Dec 2018 04:57 PM (IST)
NEXT
PREV
ਗੁਰਪ੍ਰੀਤ ਕੌਰ
ਚੰਡੀਗੜ੍ਹ: ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਮਿਜ਼ੋਰਮ ਤੇ ਤੇਲੰਗਾਨਾ ਦੇ ਚੋਣ ਨਤੀਜੇ ਬੀਜੇਪੀ ’ਤੇ ਕਹਿਰ ਬਣ ਕੇ ਵਰ੍ਹੇ ਹਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀ ਸੱਤਾ ਤਾਂ ਹੱਥੋਂ ਗਈ ਹੀ, ਇਸ ਦੇ ਨਾਲ ਹੀ ਮਿਜ਼ੋਰਮ ਤੇ ਤੇਲੰਗਾਨਾ ਵਿੱਚ ਵੀ ਕਈ ਰੈਲੀਆਂ ਕਰਨ ਦੇ ਬਾਵਜੂਦ ਮਹਿਜ਼ ਇੱਕ-ਇੱਕ ਸੀਟ ਹਾਸਲ ਕਰ ਪਾਈ ਹੈ। ਸਾਰੇ ਸੂਬਿਆਂ ਵਿੱਚ ਕੁੱਲ 678 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ।
ਇਨ੍ਹਾਂ ਵਿੱਚ ਮੁੱਖ ਤੌਰ ’ਤੇ ਚਾਰ ਪਾਰਟੀਆਂ (ਕਾਂਗਰਸ, ਬੀਜੇਪੀ, ਟੀਆਰਐਸ ਤੇ ਐਮਐਨਐਫ) ਮੁਕਾਬਲੇ ਦੀ ਦੌੜ ਵਿੱਚ ਸਨ। 678 ਵਿੱਚੋਂ ਬੀਜੇਪੀ ਸਿਰਫ 199 ਸੀਟਾਂ ’ਤੇ ਹੀ ਜਿੱਤ ਦਰਜ ਕਰ ਸਕੀ। ਉੱਧਰ ਕਾਂਗਰਸ ਨੇ 305 ਸੀਟਾਂ ਆਪਣੇ ਨਾਂ ਕਰਕੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਲੰਮੇ ਸਮੇਂ ਬਾਅਦ ਆਪਣੀ ਵਾਪਸੀ ਕੀਤੀ। ਇਸ ਦੇ ਨਾਲ ਹੀ ਪਾਰਟੀ ਤੇਲੰਗਾਨਾ ਤੇ ਮਿਜ਼ੋਰਮ ਵਿੱਚ ਮੁੱਖ ਵਿਰੋਧੀ ਪਾਰਟੀ ਵਜੋਂ ਸਾਹਮਣੇ ਆਈ।
ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਚੋਣਾਂ ਵਿੱਚ ਬੀਜੇਪੀ ਨੂੰ ਭਾਰੀ ਨੁਕਸਾਨ ਹੋਇਆ। ਸੀਟਾਂ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ 2013 ਦੀਆਂ ਚੋਣਾਂ ਦੌਰਾਨ ਇੰਨ੍ਹਾਂ ਪੰਜਾਂ ਸੂਬਿਆਂ ਵਿੱਚ ਪਾਰਟੀ ਨੂੰ 383 ਸੀਟਾਂ ਮਿਲੀਆਂ ਸੀ ਪਰ ਇਸ ਚੋਣਾਂ ਵਿੱਚ ਕੰਪਨੀ ਨੂੰ ਸਿਰਫ 199 ਸੀਟਾਂ ਹੀ ਮਿਲੀਆਂ, ਯਾਨੀ 183 ਸੀਟਾਂ ਦਾ ਨੁਕਸਾਨ। ਉੱਧਰ ਕਾਂਗਰਸ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਪੰਜ ਸੂਬਿਆਂ ਵਿੱਚ ਪਾਰਟੀ ਨੇ ਪਿਛਲੀਆਂ ਚੋਣਾਂ ਦੌਰਾਨ 189 ਸੀਟਾਂ ਹਾਸਲ ਕੀਤੀਆਂ ਸੀ ਪਰ ਇਸ ਵਾਰ ਪਾਰਟੀ ਨੇ 305 ਸੀਟਾਂ ’ਤੇ ਆਪਣੀ ਧਾਕ ਜਮਾਈ। ਯਾਨੀ ਪਾਰਟੀ ਨੂੰ 116 ਸੀਟਾਂ ਦਾ ਫਾਇਦਾ ਹੋਇਆ।
ਮੱਧ ਪ੍ਰਦੇਸ਼ ਦੀ ਗੱਲ ਕੀਤੀ ਜਾਏ ਤਾਂ ਇੱਥੇ ਕਾਂਗਰਸ ਨੂੰ 56 ਸੀਟਾਂ ਦ ਫਾਇਦਾ ਹੋਇਆ। ਪਿਛਲੀ ਵਾਰ ਪਾਰਟੀ ਨੂੰ 58 ਸੀਟਾਂ ਮਿਲੀਆਂ ਸੀ ਪਰ ਇਸ ਵਾਰ 114 ਸੀਟਾਂ ’ਤੇ ਕਬਜ਼ਾ ਕੀਤਾ। ਉੱਧਰ ਬੀਜੇਪੀ ਨੂੰ ਇੱਥੇ 56 ਸੀਟਾਂ ਦਾ ਨੁਕਸਾਨ ਹੋਇਆ ਹੈ। ਪਿਛਲੀ ਵਾਰ ਬੀਜੇਪੀ ਨੇ 165 ਸੀਟਾਂ ਜਿੱਤੀਆਂ ਸੀ ਪਰ ਇਸ ਵਾਰ ਉਸ ਨੂੰ 109 ਸੀਟਾਂ ਮਿਲੀਆਂ।
ਛੱਤੀਸਗੜ੍ਹ ਵਿੱਚ ਕਾਂਗਰਸ ਨੂੰ 29 ਸੀਟਾਂ ਦਾ ਫਾਇਦਾ ਹੋਇਆ। 2013 ਵਿੱਚ ਉਸ ਨੂੰ ਮਹਿਜ਼ 39 ਸੀਟਾਂ ਮਿਲੀਆਂ ਸੀ ਪਰ ਇਸ ਵਾਰ ਕਾਂਗਰਸ 68 ਸੀਟਾਂ ਜਿੱਤ ਤੇ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਬੀਜੇਪੀ ਦੀ ਗੱਲ ਕੀਤੀ ਜਾਏ ਤਾਂ ਇਸ ਚੋਣਾਂ ਵਿੱਚ ਬੀਜੇਪੀ ਨੂੰ 34 ਸੀਟਾਂ ਦਾ ਨੁਕਸਾਨ ਹੋਇਆ। 2013 ਵਿੱਚ 49 ਸੀਟਾਂ ਜਿੱਤੀਆਂ ਸੀ ਪਰ ਇਸ ਵਾਰ ਸਿਰਫ 13 ਸੀਟਾਂ ਹੀ ਹਿੱਸੇ ਆਈਆਂ।
ਰਾਜਸਥਾਨ ਵਿੱਚ ਕਾਂਗਰਸ ਨੂੰ 79 ਸੀਟਾਂ ਦਾ ਜ਼ਬਰਦਸਤ ਫਾਇਦਾ ਹੋਇਆ। ਪਿਛਲੀ ਵਾਰ ਮਹਿਜ਼ 21 ਸੀਟਾਂ ਜਿੱਤਣ ਵਾਲੀ ਕਾਂਗਰਸ ਨੇ ਇਸ ਵਾਰ ਰਾਜਸਥਾਨ ਦੀਆਂ 99 ਸੀਟਾਂ ਆਪਣੇ ਨਾਂ ਕੀਤੀਆਂ। ਬੀਜੇਪੀ ਦੀ ਗੱਲ ਕਰੀਏ ਤਾਂ ਉਸ ਨੂੰ 90 ਸੀਟਾਂ ਦਾ ਨੁਕਸਾਨ ਹੋਇਆ। 2013 ਵਿੱਚ ਬੀਜੇਪੀ ਨੇ 163 ਸੀਟਾਂ ਲਈਆਂ ਸੀ ਪਰ ਇਸ ਵਾਰ 73 ਸੀਟਾਂ ਹਿੱਸੇ ਆਈਆਂ।
ਤੇਲੰਗਾਨਾ ਵਿੱਚ ਕਾਂਗਰਸ ਤੇ ਬੀਜੇਪੀ ਦੋਵਾਂ ਨੂੰ ਨੁਕਸਾਨ ਹੋਇਆ। ਕੇ ਚੰਦਰਸ਼ੇਖਰ ਰਾਓ ਦੀ ਪਾਰਟੀ ਟੀਆਰਐਸ ਨੇ ਵੱਡੀ ਜਿੱਤ ਹਾਸਲ ਕੀਤੀ। ਇੱਥੇ ਟੀਆਰਐਸ ਨੂੰ 25 ਸੀਟਾਂ ਦਾ ਫਾਇਦਾ ਹੋਇਆ। ਉੱਧਰ ਮਿਜ਼ੋਰਮ ਵਿੱਚ ਵੀ ਕਾਂਗਰਸ ਨੂੰ 29 ਸੀਟਾਂ ਦਾ ਭਾਰੀ ਨੁਕਸਾਨ ਹੋਇਆ। ਪਿਛਲੀ ਵਾਰ ਪਾਰਟੀ ਨੇ 34 ਸੀਟਾਂ ਜਿੱਤੀਆਂ ਸੀ ਪਰ ਇਸ ਵਾਰ ਸਿਰਫ 5 ਸੀਟਾਂ ਮਿਲੀਆਂ। ਬੀਜੇਪੀ ਨੇ ਤਾਂ ਪਿਛਲੀ ਵਾਰ ਇੱਕ ਵੀ ਸੀਟ ਨਹੀਂ ਜਿੱਤੀ ਸੀ ਪਰ ਇਸ ਵਾਰ ਪਾਰਟੀ ਖਾਤਾ ਖੋਲ੍ਹਣ ਵਿੱਚ ਜ਼ਰੂਰ ਕਾਮਯਾਬ ਰਹੀ।

- - - - - - - - - Advertisement - - - - - - - - -