ਨਵੀਂ ਦਿੱਲੀ: ਸਿਨੋ-ਇੰਡੀਅਨ ਸੰਯੁਕਤ ਜੰਗੀ ਅਭਿਆਸ ਦਾ 7ਵਾਂ ਪੜਾਅ ਚੀਨ ਦੇ ਚੇਂਗਡੂ ਵਿੱਚ ਕੀਤਾ ਜਾ ਰਿਹਾ ਹੈ, ਜਿੱਥੇ ਸਿੱਖ ਰੈਜੀਮੈਂਟ ਚੀਨੀ ਫ਼ੌਜ ਨਾਲ ਸਾਂਝੇ ਅਭਿਆਸ ਕਰ ਰਹੀ ਹੈ। ਬੀਤੇ ਕੱਲ੍ਹ ਸ਼ੁਰੂ ਹੋਏ ਇਹ ਅਭਿਆਸ 23 ਦਸੰਬਰ ਤਕ ਜਾਰੀ ਰਹਿਣਗੇ।


ਇਸ ਮੌਕੇ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਨਾ ਸਿਰਫ਼ ਚੀਨੀ ਫ਼ੌਜੀਆਂ ਨਾਲ ਜੰਗੀ ਮਸ਼ਕਾਂ ਭਰੀਆਂ ਬਲਕਿ, ਉਨ੍ਹਾਂ ਨਾਲ ਨੱਚੇ ਤੇ ਗਾਏ ਵੀ। ਪੰਜਾਬੀਆਂ ਨੇ ਚੀਨੀ ਫ਼ੌਜੀਆਂ ਵਾਲਾ ਰਿਵਾਇਤੀ ਨਾਚ 'ਤੇ ਹੱਥ ਅਜ਼ਮਾਇਸ਼ ਕੀਤੀ ਤੇ ਚੀਨੀਆਂ ਨੇ ਭੰਗੜੇ ਵੀ ਪਾਏ।


11 ਸਿੱਖ ਲਾਈਟ ਇਨਫੈਂਟਰੀ ਦੀ ਕਮਾਨ ਕਰਨਲ ਪੁਨੀਤ ਪ੍ਰਤਾਪ ਸਿੰਘ ਤੋਮਰ ਸੰਭਾਲ ਰਹੇ ਹਨ ਤੇ ਕਰਨਲ ਜ਼ੋਹੂ ਜੁਨ ਚੀਨੀ ਫ਼ੌਜ ਦੀ ਅਗਵਾਈ ਕਰ ਰਹੇ ਹਨ। ਦੋਵੇਂ ਦੇਸ਼ਾਂ ਦੇ ਜਵਾਨ ਇੱਕ ਦੂਜੇ ਦੀ ਫ਼ੌਜ ਵੱਲੋਂ ਪੜ੍ਹਾਈ ਵੀ ਕਰਨਗੇ ਤੇ ਸਰੀਰਕ ਅਭਿਆਸ ਵੀ ਕਰਨਗੇ। ਅਜਿਹੀਆਂ ਮਸ਼ਕਾਂ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦਰਮਿਆਨ ਕੁੜੱਤਣ ਨੂੰ ਘਟਾਉਂਦੀਆਂ ਹਨ ਤੇ ਦਹਿਸ਼ਤੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਵਿੱਚ ਇਕੱਠੇ ਕੰਮ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ।