ਨਵੀਂ ਦਿੱਲੀ: 2014 ਦੀਆਂ ਲੋਕ ਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਬੀਜੇਪੀ ਮੋਦੀ ਲਹਿਰ ‘ਤੇ ਸਵਾਰ ਹੈ। ਬੀਜੇਪੀ ਅੱਗੇ ਸਾਰੇ ਵਿਰੋਧੀ ਦਲ ਢਹਿ ਢੇਰੀ ਹੁੰਦੇ ਨਜ਼ਰ ਆ ਰਹੇ ਹਨ। ਸਵੇਰੇ 11 ਵਜੇ ਤਕ ਦੇ ਰੁਝਾਨਾਂ ‘ਤੇ ਗੌਰ ਕਰੀਏ ਤਾਂ ਬੀਜੇਪੀ ਪੂਰੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਇਹ ਨਹੀਂ ਇਤਿਹਾਸ ‘ਚ ਪਹਿਲੀ ਵਾਰ ਬੀਜੇਪੀ ਸਭ ਤੋਂ ਜ਼ਿਆਦਾ ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ।
ਬੀਜੇਪੀ ਇਸ ਸਮੇਂ 284 ਸੀਟਾਂ ਨਾਲ ਅੱਗੇ ਹੈ। ਬੀਜੇਪੀ ਨੇ 2014 ‘ਚ 282 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਕਾਂਗਰਸ ਨੇ ਆਪਣੇ ਪ੍ਰਦਰਸ਼ਨ ‘ਚ ਕੁਝ ਸੁਧਾਰ ਜ਼ਰੂਰ ਕੀਤਾ ਹੈ। ਇਹ ਵਾਰ ਉਹ 50 ਸੀਟਾਂ ਨਾਲ ਅੱਗੇ ਚਲ ਰਹੀ ਹੈ। 2014 ‘ਚ ਕਾਂਗਰਸ ਨੇ 44 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।
ਲੋਕ ਸਭਾ ਚੋਣਾਂ ‘ਤੇ 1 ਅਪਰੈਲ ਤੋਂ 19 ਮਈ ਤਕ ਸੱਤ ਗੇੜਾਂ ‘ਚ ਵੋਟਿੰਗ ਹੋਈ ਸੀ। ਇਸ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।
11 ਵਜੇ ਤਕ ਦੇ ਰੁਝਾਨ
ਬੀਜੇਪੀ- 284
ਕਾਂਗਰਸ-50
ਬੀਐਸਪੀ-11
ਐਸਪੀ-8
ਟੀਐਮਸੀ-23
ਬੀਜੇਡੀ-11
ਟੀਡੀਪੀ-1
ਵਾਈਐਸਆਰ ਕਾਂਗਰਸ-8
ਟੀਆਰਐਸ-11
ਸ਼ਿਵ ਸੈਨਾ-19
ਆਰਜੇਡੀ-2
ਡੀਐਮਕੇ-22
ਮੋਦੀ ਲਹਿਰ ਅੱਗੇ ਢਹਿ-ਢੇਰੀ ਹੋਈ ਕਾਂਗਰਸ, ਮਹਾਗੱਠਬੰਧਨ ਦੀ ਠੁੱਸ
ਏਬੀਪੀ ਸਾਂਝਾ
Updated at:
23 May 2019 11:09 AM (IST)
2014 ਦੀਆਂ ਲੋਕ ਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਬੀਜੇਪੀ ਮੋਦੀ ਲਹਿਰ ‘ਤੇ ਸਵਾਰ ਹੈ। ਬੀਜੇਪੀ ਅੱਗੇ ਸਾਰੇ ਵਿਰੋਧੀ ਦਲ ਢਹਿ ਢੇਰੀ ਹੁੰਦੇ ਨਜ਼ਰ ਆ ਰਹੇ ਹਨ। ਸਵੇਰੇ 11 ਵਜੇ ਤਕ ਦੇ ਰੁਝਾਨਾਂ ‘ਤੇ ਗੌਰ ਕਰੀਏ ਤਾਂ ਬੀਜੇਪੀ ਪੂਰੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ।
- - - - - - - - - Advertisement - - - - - - - - -