ਨਵੀਂ ਦਿੱਲੀ: ਜ਼ਰਾ ਉਸ ਪਿਓ ਦੀ ਬੇਵੱਸੀ ਬਾਰੇ ਸੋਚੋ ਜਿਸ ਨੂੰ ਆਪਣੇ ਪੰਜ ਮਹੀਨੇ ਦੇ ਮਾਸੂਮ ਨੂੰ ਛੱਡਣਾ ਪਿਆ। ਕਿਸੇ ਵੀ ਵਿਅਕਤੀ ਲਈ ਆਪਣੇ ਜਿਗਰ ਦੇ ਟੁਕੜੇ ਨੂੰ ਵੱਖ ਕਰਨਾ ਸੌਖਾ ਨਹੀਂ ਹੁੰਦਾ। ਦਿਲ 'ਤੇ ਪੱਥਰ ਰੱਖ ਕੇ ਅਜਿਹਾ ਕਰਨਾ ਪੈਂਦਾ ਹੈ। ਪਰ ਇੱਕ ਪਿਓ ਹਾਲਾਤ ਕਰਕੇ ਸੀ। ਆਖਰਕਾਰ ਉਸ ਨੇ ਆਪਣੇ ਬੱਚੇ ਨੂੰ ਇੱਕ ਬੈਗ ਵਿੱਚ ਪੈਕ ਕੀਤਾ, ਕੁਝ ਪੈਸੇ ਪਾਏ ਤੇ ਭਾਵਨਾਤਮਕ ਚਿੱਠੀ ਲਿਖੀ।

ਉਸ ਨੇ ਇਸ 'ਚ ਲਿਖਿਆ ਕਿ ਮੈਂ ਕੁਝ ਮਹੀਨਿਆਂ ਲਈ ਆਪਣੇ ਬੱਚੇ ਨੂੰ ਪੈਸੇ ਭੇਜਦਾ ਰਹਾਂਗਾ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਅਮੇਠੀ ਪੁਲਿਸ ਨੇ ਬੈਗ ਚੋਂ ਇੱਕ ਪੰਜ ਮਹੀਨੇ ਦੇ ਬੱਚੇ ਨੂੰ ਬਰਾਮਦ ਕੀਤਾ। ਪੁਲਿਸ ਨੂੰ ਇਹ ਬੱਚਾ ਮੁਨਸ਼ੀਗੰਜ ਖੇਤਰ ਦੇ ਤ੍ਰਿਲੋਕਪੁਰ ਖੇਤਰ ਵਿੱਚ ਮਿਲਿਆ। ਬੈਗ ਚੋਂ ਰੋਣ ਦੀ ਆਵਾਜ਼ ਆਉਣ ਤੋਂ ਬਾਅਦ ਪੀਆਰਵੀ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਅਧਾਰ 'ਤੇ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਬੱਚਾ ਬੈਗ ਦੇ ਅੰਦਰੋਂ ਮਿਲਿਆ।

ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦਾ ਹੋਇਆ ਰੋਕਾ

ਪੁਲਿਸ ਸੂਤਰਾਂ ਨੇ ਦੱਸਿਆ ਕਿ ਇੱਕ ਬੈਗ ਚੋਂ ਬੱਚੇ ਦੀ ਰੋਣ ਦੀ ਆਵਾਜ਼ ਆਉਣ ਤੋਂ ਬਾਅਦ ਲੋਕਾਂ ਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਸੀ। ਟੀਮ ਜਦੋਂ ਮੌਕੇ 'ਤੇ ਬੈਗ ਖੁੱਲ੍ਹੀ ਤਾਂ ਉਸ ਵਿਚ ਇੱਕ ਬੱਚੇ ਨਾਲ ਕੱਪੜੇ, ਜੁੱਤੇ, 5 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਸਮਾਨ ਰੱਖਿਆ ਗਿਆ ਸੀ। ਇਸ ਸਭ ਦੇ ਨਾਲ-ਨਾਲ ਇੱਕ ਚਿੱਠੀ ਵੀ ਮਿਲੀ ਜੋ ਕਥਿਤ ਤੌਰ 'ਤੇ ਬੱਚੇ ਦੇ ਪਿਤਾ ਵਲੋਂ ਲਿਖੀ ਗਈ ਸੀ।

ਜਿੱਥੇ ਪਿਤਾ ਵਲੋਂ ਚਿੱਠੀ 'ਚ ਬੱਚੇ ਬਾਰੇ ਲਿਖਿਆ ਗਿਆ ਇਸ ਦੇ ਨਾਲ ਹੀ ਇਸ 'ਚ ਲਿਖਿਆ ਸੀ ਕਿ ਮੇਰੇ ਪਰਿਵਾਰ ਵਿਚ ਇਸ ਨੂੰ ਖ਼ਤਰਾ ਹੈ ...ਤੇ ਜੇ ਤੁਹਾਨੂੰ ਪੈਸਾ ਚਾਹੀਦੇ ਹਨ, ਮੈਨੂੰ ਦੱਸੋ। ਸਭ ਠੀਕ ਹੋਣ ਤੋਂ ਬਾਅਦ ਮੈਂ ਇਸ ਨੂੰ ਲੈ ਜਾਵਾਂਗਾ।

ਮੋਦੀ ਸਰਕਾਰ ਖ਼ਬਰਦਾਰ! ਦੇਸ਼ ਵਿਆਪੀ ਚੱਕਾ ਜਾਮ ਨਾਲ ਨਾ ਬਣੀ ਗੱਲ ਤਾਂ ਕਿਸਾਨਾਂ ਚੁੱਕਣਗੇ ਇਹ ਕਦਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904