ਪਿਛਲੇ ਸਾਲ ਵੀ 26 ਅਪਰੈਲ ਨੂੰ ਰਾਹੁਲ ਚਾਰਟਡ ਜਹਾਜ਼ ਰਾਹੀਂ ਦਿੱਲੀ ਤੋਂ ਕਰਨਾਟਕ ਦੇ ਹੁਬਲੀ ਜਾ ਰਹੇ ਸੀ। ਜਹਾਜ਼ ਹਵਾ ‘ਚ ਹੀ ਖ਼ਰਾਬ ਹੋ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਇਸ ਮਾਮਲੇ ‘ਚ ਡੀਜੀਸੀਏ ਨੇ ਜਾਂਚ ਰਿਪੋਰਟ ਵੀ ਸਰਕਾਰ ਨੂੰ ਸੌਂਪੀ ਸੀ।
ਉਸ ਸਮੇਂ ਇੱਕ ਟੀਵੀ ਚੈਨਲ ਦਾ ਦਾਅਵਾ ਸੀ ਕੀ ਤਕਨੀਕੀ ਖ਼ਰਾਬੀ ‘ਤੇ ਪਾਈਲਟ ਜੇਕਰ ਕਾਬੂ ਨਾ ਪਾਉਂਦੇ ਤਾਂ 20 ਸੈਕਿੰਡ ‘ਚ ਇਸ ਦੇ ਨਤੀਜੇ ਗੰਭੀਰ ਹੋਣੇ ਸੀ। ਜਹਾਜ਼ ਕ੍ਰੈਸ਼ ਵੀ ਹੋ ਸਕਦਾ ਸੀ।