ਨਵੀਂ ਦਿੱਲੀ: ਉੱਤਰ ਪ੍ਰਦੇਸ਼ (Uttar Pradesh) ਦੇ ਬਾਂਦਾ ’ਚ ਸਿੰਜਾਈ ਵਿਭਾਗ ਦੇ ਜੂਨੀਅਰ ਇੰਜਨੀਅਰ ( Junior Engineer RamBhawan) ਰਾਮਭਵਨ ਵੱਲੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ (Child Sexual Abuse case) ਦੇ ਮਾਮਲੇ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ। ਸੀਬੀਆਈ ਦੀ ਹੁਣ ਤੱਕ ਦੀ ਜਾਂਚ ਅਨੁਸਾਰ ਰਾਮਭਵਨ ਨੇ ਲਗਪਗ 70 ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਜਿਹੜੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ, ਉਨ੍ਹਾਂ ਦੇ ਐਚਆਈਵੀ (HIV) ਭਾਵ ਏਡਜ਼ ਤੋਂ ਪੀੜਤ ਹੋਣ ਦਾ ਸ਼ੱਕ ਹੈ। ਦਿੱਲੀ ਦੇ ‘ਏਮਸ’ (AIIMS) ਹਸਪਤਾਲ ’ਚ ਰਾਮਭਵਨ ਦੇ ਟੈਸਟ ਕੀਤੇ ਜਾ ਰਹੇ ਹਨ, ਤਾਂ ਜੋ ਬੱਚਿਆਂ ਨੂੰ ਬੀਮਾਰੀ ਤੋਂ ਬਚਾਇਆ ਜਾ ਸਕੇ। ਡਾਕਟਰਾਂ ਦੀ ਟੀਮ ਰਾਮਭਵਨ ਦੇ ਮਾਨਸਿਕ, ਐਚਆਈਵੀ ਤੇ ਪੈਡੋਫ਼ਾਈਲ ਟੈਸਟ ਕਰ ਰਹੀ ਹੈ।


ਸੀਬੀਆਈ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਰਾਮਭਵਨ ਨੇ ਚਾਰ ਸਾਲ ਦੇ ਬੱਚਿਆਂ ਤੋਂ ਲੈ ਕੇ 22 ਸਾਲ ਤੱਕ ਦੇ ਨੌਜਵਾਨਾਂ ਨਾਲ ਜਿਨਸੀ ਸਬੰਧ ਕਾਇਮ ਕੀਤੇ। ਰਾਮਭਵਨ ਨੇ ਆਪਣੇ ਰਿਸ਼ਤੇਦਾਰਾਂ ਤੱਕ ਦੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ। ਬੀਤੀ 29 ਦਸੰਬਰ ਨੂੰ ਸੀਬੀਆਈ ਨੇ ਰਾਮਭਵਨ ਦੀ ਪਤਨੀ ਦੁਰਗਾਵਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਸ ਉੱਤੇ ਬਾਲਾਂ ਦੇ ਜਿਨਸੀ ਸ਼ੋਸ਼ਣ ਕਰਵਾਉਣ ਵਿੱਚ ਮਦਦ ਕਰਨ ਤੇ ਇਸ ਸੰਗੀਨ ਅਪਰਾਧ ਨੂੰ ਲੁਕਾਉਣ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦੇ ਦੋਸ਼ ਹਨ।

ਸੀਬੀਆਈ ਨੇ ਕਈ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਕਥਿਤ ਮਾਮਲੇ ਤੇ ਉਨ੍ਹਾਂ ਦੀਆਂ ਅਸ਼ਲੀਲ ਵਿਡੀਓਜ਼ ਤੇ ਫ਼ੋਟੋਆਂ ਪੋਰਨ ਵੈੱਬਸਾਈਟਾਂ ਨੂੰ ਵੇਚਣ ਦੇ ਮਾਮਲੇ ’ਚ ਰਾਮਭਵਨ ਨੂੰ ਪਿਛਲੇ ਵਰ੍ਹੇ 16 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਇਹ ਸਭ ਅਪਰਾਧ ਕਰਦਾ ਰਿਹਾ ਹੈ। ਚਿੱਤਰਕੂਟ ’ਚ ਇਸ JE ਤੇ ਉਸ ਦੇ ਸਾਥੀਆਂ ਦੇ ਘਰਾਂ ਦੀ ਤਲਾਸ਼ੀ ਦੌਰਾਨ ਅੱਠ ਲੱਖ ਰੁਪਏ ਨਕਦ, 12 ਮੋਬਾਇਲ ਫ਼ੋਨ, ਲੈਪਟੌਪ, ਵੈੱਬ ਕੈਮਰੇ ਤੇ ਅਜਿਹਾ ਹੋਰ ਸਾਮਾਨ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ: ਗਰੇਵਾਲ ਤੇ ਜਿਆਣੀ ਦੇ ਸਮਾਜਿਕ ਬਾਈਕਾਟ ਦੇ ਐਲਾਨ ਮਗਰੋਂ ਬੀਜੇਪੀ 'ਚ 'ਹਾਹਾਕਾਰ', ਹੁਣ ਲੀਡਰਾਂ ਦਾ ਪਿੰਡਾਂ 'ਚ ਵੜਨਾ ਔਖਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904