ਨਵੀਂ ਦਿੱਲੀ: ਉੱਤਰ ਭਾਰਤ ਦੇ ਬਹੁਤ ਸਾਰੇ ਹਿੱਸੇ ਸ਼ੀਤ ਲਹਿਰ (Cold Waves) ਦੀ ਲਪੇਟ 'ਚ ਹਨ। ਪਿਛਲੇ ਕਈ ਦਿਨਾਂ ਤੋਂ ਦਿੱਲੀ-ਐਨਸੀਆਰ (Delhi-NCR weather) ਵਿੱਚ ਹੋਈ ਬਾਰਸ਼ ਤੋਂ ਐਤਵਾਰ ਨੂੰ ਕੁਝ ਰਾਹਤ ਮਿਲੀ। ਐਤਵਾਰ ਨੂੰ ਮੌਸਮ ਸਾਫ ਰਿਹਾ ਅਤੇ ਦਿਨ ਵੇਲੇ ਸ਼ੀਤ ਲਹਿਰ ਨਾਲ ਧੁੱਪ ਵੀ ਚਮਕੀ। ਹਾਲਾਂਕਿ, ਚੱਲ ਰਹੀ ਸ਼ੀਤ ਲਹਿਰ ਕਰਕੇ ਐਤਵਾਰ ਦਾ ਦਿਨ ਬਾਕੀ ਦਿਨਾਂ ਨਾਲੋਂ ਠੰਢਾ ਰਿਹਾ।

ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਥੋੜੀ ਰੁਕਾਵਟ ਤੋਂ ਬਾਅਦ ਸੋਮਵਾਰ ਤੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰੀ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੀਤ ਲਹਿਰ ਦੇ ਹਾਲਾਤ ਫਿਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਆਈਐਮਡੀ ਦੀ ਭਵਿੱਖਬਾਣੀ ਮੁਤਾਬਕ ਅਗਲੇ ਤਿੰਨ ਦਿਨਾਂ ਵਿੱਚ ਇਸ ਖੇਤਰ ਵਿੱਚ ਘੱਟੋ ਘੱਟ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਮੀਂਹ ਕਾਰਨ ਤਾਮਿਲਨਾਡੂ ਅਤੇ ਕੇਰਲ ਵਿੱਚ ਯੈਲੋ ਅਲਰਟ ਜਾਰੀ

ਤਾਮਿਲਨਾਡੂ ਅਤੇ ਕੇਰਲ ਵਿੱਚ ਸੋਮਵਾਰ ਨੂੰ ਵੱਖ-ਵੱਖ ਥਾਂਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਦੋਵਾਂ ਸੂਬਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ ਪੰਜ ਦਿਨਾਂ ਤੱਕ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਹੋਰ ਠੰਢ ਵੱਧਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦਾ ਮੌਸਮ ਫਿਰ ਨਵੇਂ ਅੰਦਾਜ਼ ਵਿਚ ਦਿਖਾਈ ਦਿੱਤਾ। ਸ਼ਨੀਵਾਰ ਨੂੰ ਧੁੱਪ ਅਤੇ ਮੀਂਹ ਪੈਣ ਦੀ ਸਥਿਤੀ ਤੋਂ ਬਾਅਦ ਐਤਵਾਰ ਨੂੰ ਸੂਰਜ ਚੜ੍ਹਿਆ, ਜਿਸ ਨਾਲ ਤਾਪਮਾਨ ਵੱਧ ਗਿਆ। ਹਾਲਾਂਕਿ, ਹਵਾ ਦੀ ਗਤੀ ਵੀ ਵਧੀ ਹੈ। ਯੂਪੀ ਮੌਸਮ ਵਿਭਾਗ ਮੁਤਾਬਕ ਸਵੇਰੇ ਆਸਮਾਨ ਸਾਫ ਹੋਣ ਕਾਰਨ ਸੂਰਜ ਨਿਕਲਿਆ ਅਤੇ ਪਾਰਾ ਚੜ੍ਹ ਗਿਆ।

ਇਹ ਵੀ ਪੜ੍ਹੋਕੋਰੋਨਾ ਟੀਕਾਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਵੱਡੀ ਮੀਟਿੰਗ, ਵੈਕਸੀਨ ਨਾਲ ਜੁੜੇ ਸਵਾਲਾਂ ਦੇ ਦਿੱਤੇ ਜਾਣਗੇ ਜਵਾਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904