ਪੰਜ 'ਚੋਂ ਹਰ ਤੀਜਾ ਬੰਦਾ ਗੱਡੀ ਚਲਾਉਂਦੇ ਵਰਤਦਾ ਮੋਬਾਈਲ
ਏਬੀਪੀ ਸਾਂਝਾ | 09 Apr 2018 04:04 PM (IST)
ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ 62 ਫੀਸਦੀ ਲੋਕ ਗੱਡੀ ਚਲਾਉਂਦੇ ਹੋਏ ਮੋਬਾਈਲ ਦਾ ਇਸਤੇਮਾਲ ਕਰਦੇ ਹਨ ਜਦਕਿ ਦੱਖਣੀ ਭਾਰਤ ਵਿੱਚ ਅਜਿਹੇ ਲੋਕ 50 ਫੀਸਦੀ ਹਨ। ਇਹ ਨਤੀਜੇ ਕਾਰ ਕੰਪਨੀ ਨਿਸਾਨ ਇੰਡੀਆ ਤੇ ਕੈਂਟਰ ਆਈਐਮਆਰਬੀ ਨੇ 20 ਸ਼ਹਿਰਾਂ ਵਿੱਚ ਪਰਿਵਾਰਾਂ ਵਿਚਾਲੇ ਕੀਤੇ ਸਰਵੇ ਦੌਰਾਨ ਕੱਢੇ ਹਨ। ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਹਰ ਪੰਜ ਵਿੱਚੋਂ ਤਿੰਨ ਬੰਦੇ ਡਰਾਈਵਿੰਗ ਕਰਦੇ ਹੋਏ ਮੋਬਾਈਲ ਦਾ ਇਸਤੇਮਾਲ ਕਰਦੇ ਹਨ। ਇਹ ਗੱਲ ਉਨ੍ਹਾਂ ਨੇ ਆਪ ਮੰਨੀ ਹੈ। ਹਰ ਪੰਜ ਵਿੱਚੋਂ ਇੱਕ ਨੇ ਮੋਬਾਈਲ ਇਸਤੇਮਾਲ ਕਰਨ 'ਤੇ ਪੁਲਿਸ ਵੱਲੋਂ ਫੜੇ ਜਾਣ ਦੀ ਗੱਲ ਆਖੀ ਹੈ। 64 ਫੀਸਦੀ ਔਰਤਾਂ ਨੂੰ ਆਪਣੇ ਪਤੀ ਦੀ ਡਰਾਈਵਿੰਗ 'ਤੇ ਭਰੋਸਾ ਹੈ। ਸਿਰਫ 37 ਫੀਸਦੀ ਬੰਦਿਆਂ ਨੂੰ ਆਪਣੀ ਪਤਨੀ 'ਤੇ ਡਰਾਈਵਿੰਗ 'ਤੇ ਭਰੋਸਾ ਹੈ। 34 ਫੀਸਦੀ ਬੰਦਿਆਂ ਨੂੰ ਆਪਣੇ ਮਾਂ-ਬਾਪ ਦੀ ਡਰਾਇਵਿੰਗ 'ਤੇ ਭਰੋਸਾ ਹੈ। ਸਿਰਫ 21 ਫੀਸਦੀ ਔਰਤਾਂ ਹੀ ਆਪਣੇ ਮਾਂ-ਬਾਪ ਦੀ ਡਰਾਈਵਿੰਗ 'ਤੇ ਭਰੋਸਾ ਕਰਦੀਆਂ ਹਨ। ਸਰਵੇ ਵਿੱਚ ਕੇਰਲ ਦੇ 60 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਸਪੀਡ ਲਿਮਟ ਤੋਂ ਤੇਜ਼ ਗੱਡੀ ਚਲਾਉਣ ਦੀ ਗੱਲ ਮੰਨੀ ਹੈ। ਦਿੱਲੀ ਵਿੱਚ ਇਹ ਅੰਕੜਾ 51 ਫੀਸਦੀ ਤੇ ਪੰਜਾਬ ਵਿੱਚ 28 ਫੀਸਦੀ ਹੈ। ਇਸ ਤੋਂ ਇਲਾਵਾ 68 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਰਸਤਾ ਭੁੱਲ ਜਾਂਦੇ ਹਨ।