ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਉੱਚੇ ਜੰਗ ਦੇ ਮੈਦਾਨ ਸਿਆਚਿਨ ਗਲੇਸ਼ੀਅਰ 'ਚ ਤਾਇਨਾਤ ਭਾਰਤੀ ਸੈਨਾ ਦੇ ਜਵਾਨਾਂ ਨੂੰ ਕੜਾਕੇ ਦੀ ਠੰਢ ਤੋ ਬਚਣ ਲਈ ਨਵੀਂ ਪਰਸਨਲ ਕਿੱਟ ਦਿੱਤੀ ਜਾਵੇਗੀ। ਇਸ ਕਿੱਟ ਦੀ ਕੀਮਤ ਇੱਕ ਲੱਖ ਰੁਪਏ ਦੇ ਕਰੀਬ ਹੈ।
ਇਸ ਕਿੱਟ ਦੇ ਨਾਲ-ਨਾਲ ਜਵਾਨਾਂ ਨੂੰ ਬਚਾਅ ਲਈ ਜ਼ਰੂਰੀ ਉਪਕਰਨ ਵੀ ਦਿੱਤੇ ਜਾਣਗੇ। ਇਨ੍ਹਾਂ ਉਪਕਰਨਾਂ ਦੀ ਕੀਮਤ ਡੇਢ ਲੱਖ ਰੁਪਏ ਹੋਵੇਗੀ। ਸੈਨਾ ਦੇ ਜਵਾਨ ਇਨ੍ਹਾਂ ਉਪਕਰਨਾਂ ਨੂੰ ਸਿਆਚਿਨ 'ਚ ਡਿਊਟੀ ਦੌਰਨ ਇਸਤੇਮਾਲ ਕਰਨਗੇ।
ਇਨ੍ਹਾਂ ਉਪਕਰਣਾਂ ਤੇ ਪਰਸਨਲ ਕਿੱਟ ਦੀ ਸਮੀਖਿਆ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਿਰਵਾਣੇ ਨੇ ਜਨਵਰੀ ਦੇ ਦੂਜੇ ਹਫਤੇ ਆਪਣੇ ਸਿਆਚਿਨ ਦੌਰੇ ਦੌਰਾਨ ਕੀਤੀ ਸੀ।
ਪਰਸਨਲ ਕਿੱਟ ਦਾ ਸਭ ਤੋਂ ਮਹਿੰਗਾ ਹਿੱਸਾ ਹੈ ਮਲਟੀਲੇਅਰਡ ਐਕਸਟਰੀਮ ਕੋਲਡ ਕੱਪੜਾ ਜਿਸ ਦੀ ਕੀਮਤ ਹੈ 28 ਹਜ਼ਾਰ ਰੁਪਏ ਪ੍ਰਤੀ ਸੈਟ। ਇਸ ਦੇ ਨਾਲ ਇੱਕ ਸਲੀਪਿੰਗ ਬੈਗ ਵੀ ਹੈ ਜਿਸ ਦੀ ਕੀਮਤ ਹੈ 13 ਹਜ਼ਾਰ ਰੁਪਏ।
ਇਸ ਕਿੱਟ ਵਿੱਚ ਜੈਕਟ, ਦਸਤਾਨੇ ਤੇ ਮਲਟੀਪਰਪਸ ਬੂਟ ਵੀ ਸ਼ਾਮਲ ਹਨ। ਇਸ ਦੇ ਨਾਲ ਜਵਾਨਾਂ ਨੂੰ ਇੱਕ ਆਕਸੀਜਨ ਸਿਲੰਡਰ ਵੀ ਦਿੱਤਾ ਜਾਵੇਗਾ।
ਸਿਆਚਿਨ 'ਚ ਫੌਜੀਆਂ ਨੂੰ ਨਹੀਂ ਲੱਗੇਗੀ ਠੰਢ, ਮਿਲੇਗੀ ਲੱਖ ਰੁਪਏ ਵਾਲੀ ਪਰਸਨਲ ਕਿੱਟ
ਏਬੀਪੀ ਸਾਂਝਾ Updated at: 22 Jan 2020 05:53 PM (IST)