ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਫ਼ੌਜ ਦੇ ਨਾਂ 'ਤੇ ਵੋਟ ਮੰਗਣ ਬਾਰੇ ਚੱਲ ਰਹੀ ਸਿਆਸਤ ਦਰਮਿਆਨ ਸਾਬਕਾ ਫ਼ੌਜੀਆਂ ਨੇ ਇਤਰਾਜ਼ ਜਤਾਇਆ ਹੈ। ਤਕਰੀਬਨ 150 ਤੋਂ ਵੱਧ ਸਾਬਕਾ ਫ਼ੌਜੀਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਆਪਣੇ ਇਤਰਾਜ਼ ਪ੍ਰਗਟਾਏ ਹਨ।
ਚਿੱਠੀ ਵਿੱਚ ਲਿਖਿਆ ਹੈ ਕਿ ਨੇਤਾ ਫ਼ੌਜ ਨੂੰ 'ਮੋਦੀ ਜੀ ਕੀ ਸੈਨਾ' ਦੱਸ ਰਹੇ ਹਨ। ਬੀਤੇ ਦਿਨੀਂ ਚੋਣ ਰੈਲੀ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕਰਦਿਆਂ ਫ਼ੌਜ ਨੂੰ 'ਮੋਦੀ ਜੀ ਕੀ ਸੈਨਾ' ਦੱਸਿਆ ਸੀ। ਵਿਰੋਧੀਆਂ ਨੇ ਵੀ ਯੋਗੀ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਇੰਨਾ ਹੀ ਨਹੀਂ ਮਹਾਰਾਸ਼ਟਰ ਦੇ ਲਾਤੂਰ ਵਿੱਚ ਰੈਲੀ ਦੌਰਾਨ ਪੀਐਮ ਮੋਦੀ ਨੇ ਵੀ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਪਹਿਲਾਂ ਵੋਟਰਾਂ ਨੂੰ ਕਿਹਾ ਸੀ ਕਿ ਉਹ ਆਪਣੀਆਂ ਵੋਟਾਂ ਉਨ੍ਹਾਂ ਬਹਾਦੁਰ ਲੋਕਾਂ ਨੂੰ ਸਮਰਪਤ ਕਰਨ, ਜਿਨ੍ਹਾਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਹਵਾਈ ਹਮਲੇ ਨੂੰ ਅੰਜਾਮ ਦਿੱਤਾ।
ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਮੌਜੂਦਾ ਕੇਂਦਰ ਸਰਕਾਰ ਸਰਜੀਕਲ ਸਟ੍ਰਾਈਕ ਜਿਹੇ ਫ਼ੌਜ ਦੇ ਆਪ੍ਰੇਸ਼ਨ ਦਾ ਸਿਹਰਾ ਆਪਣੇ ਸਿਰ ਸਜਾ ਰਹੀ ਹੈ। ਉਨ੍ਹਾਂ ਵਿੰਗ ਕਮਾਂਡ ਅਭਿਮੰਨਿਊ ਦੀਆਂ ਤਸਵੀਰਾਂ ਦਾ ਲੀਡਰਾਂ ਵੱਲੋਂ ਸਿਆਸੀ ਲਾਹਾ ਲੈਣ 'ਤੇ ਵੀ ਇਤਰਾਜ਼ ਜਤਾਇਆ। 11 ਅਪਰੈਲ ਨੂੰ ਜਨਤਕ ਹੋਈ ਚਿੱਠੀ ਵਿੱਚ ਰਾਸ਼ਟਰਪਤੀ ਤੋਂ ਸਿਆਸੀ ਦਲਾਂ ਨੇ ਫ਼ੌਜ ਦੀ ਸਿਆਸੀ ਵਰਤੋਂ ਰੋਕਣ ਲਈ ਕਦਮ ਚੁੱਕਣ ਦੀ ਅਪੀਲ ਵੀ ਕੀਤੀ। ਹਾਲਾਂਕਿ, ਚੋਣ ਕਮਿਸ਼ਨ ਇਨ੍ਹਾਂ ਭਾਸ਼ਣਾਂ ਦੀ ਜਾਂਚ ਕਰ ਰਿਹਾ ਹੈ।
ਪੀਐਮ ਦੇ ਲੀਡਰ ਫ਼ੌਜ ਨੂੰ ਦੱਸ ਰਹੇ 'ਮੋਦੀ ਜੀ ਕੀ ਸੈਨਾ', ਸਾਬਕਾ ਫ਼ੌਜੀਆਂ ਨੇ ਲਿਖੀ ਰਾਸ਼ਟਰਪਤੀ ਨੂੰ ਚਿੱਠੀ
ਏਬੀਪੀ ਸਾਂਝਾ
Updated at:
12 Apr 2019 04:08 PM (IST)
ਬੀਤੇ ਦਿਨੀਂ ਚੋਣ ਰੈਲੀ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕਰਦਿਆਂ ਫ਼ੌਜ ਨੂੰ 'ਮੋਦੀ ਜੀ ਕੀ ਸੈਨਾ' ਦੱਸਿਆ ਸੀ।
- - - - - - - - - Advertisement - - - - - - - - -