ਨਵੀਂ ਦਿੱਲੀ: ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਮਹਿੰਗੇ ਡੀਜ਼ਲ ਤੇ ਪੈਟਰੋਲ ਕਰਕੇ ਕਾਫੀ ਅਲੋਚਨਾ ਸਹੀ ਸੀ, ਪਰ ਹੁਣ ਦੂਜੀ ਵਾਰ ਸੱਤਾ ਵਿੱਚ ਆਉਣ ਮਗਰੋਂ ਵੀ ਮੋਦੀ ਸਰਕਾਰ ਉਸੇ ਰਾਹੇ ਪੈ ਗਈ ਹੈ। ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਟੈਕਸ ਵਧਾਉਣ ਦਾ ਫੈਸਲਾ ਲਿਆ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਫਿਰ ਤੋਂ ਵਧਣਗੀਆਂ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਸੜਕ ਤੇ ਬੁਨਿਆਦੀ ਢਾਂਚਾ ਸੈੱਸ ਵੀ ਲਾਇਆ ਜਾਵੇਗਾ। ਡਿਊਟੀ ਤੇ ਸੈੱਸ ਵਾਧੇ ਨਾਲ ਤੇਲ ਦੀਆਂ ਕੀਮਤਾਂ ਇੱਕ-ਇੱਕ ਰੁਪਏ ਫੀ ਲੀਟਰ ਵੱਧ ਜਾਣਗੀਆਂ, ਯਾਨੀ ਕਿ ਕੁੱਲ ਵਾਧਾ ਦੋ ਰੁਪਏ ਪ੍ਰਤੀ ਲੀਟਰ ਹੋਵੇਗਾ।