ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਕੱਲ੍ਹ ਐਗਜ਼ਿਟ ਪੋਲ ਦੇ ਅੰਕੜਿਆਂ ਤੋਂ ਕੁਝ ਹੱਦ ਤਕ ਅਗਲੀ ਸਰਕਾਰ ਦੀ ਤਸਵੀਰ ਸਾਫ ਹੋ ਗਈ ਜਾਪਦੀ ਹੈ। ਕੱਲ੍ਹ ਤੋਂ ਹਰ ਕੋਈ ਐਗਜ਼ਿਟ ਪੋਲ ਦੀ ਚਰਚਾ ਕਰ ਰਿਹਾ ਹੈ। ਕੋਈ ਇਨ੍ਹਾਂ 'ਤੇ ਭਰੋਸਾ ਜਤਾ ਰਿਹਾ ਹੈ ਤੇ ਕੋਈ ਅੰਕੜਿਆਂ ਨੂੰ ਪੂਰੀ ਤਰ੍ਹਾਂ ਨਕਾਰ ਰਿਹਾ ਹੈ। ਇਹ ਵੀ ਸੱਚ ਹੈ ਕਿ ਐਗਜ਼ਿਟ ਪੋਲ ਦੇ ਨਤੀਜੇ ਹਮੇਸ਼ਾ ਸਹੀ ਨਹੀਂ ਹੁੰਦੇ। ਕਈ ਵਾਰ ਐਗਜ਼ਿਟ ਪੋਲ ਵਿੱਚ ਵੱਡਾ ਉਲਟਫੇਰ ਵੇਖਿਆ ਗਿਆ ਹੈ। ਅੱਜ ਉਨ੍ਹਾਂ ਚੋਣਾਂ ਦੀ ਗੱਲ ਕਰਾਂਗੇ, ਜਿਨ੍ਹਾਂ ਵਿੱਚ ਐਗਜ਼ਿਟ ਪੋਲ ਵੀ ਫੇਲ੍ਹ ਹੋ ਗਏ।
2007 ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ
2007 ਦੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਗਜ਼ਿਟ ਪੋਲ 'ਚ ਕਿਸੇ ਨੇ ਨਹੀਂ ਕਿਹਾ ਸੀ ਕਿ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ, ਪਰ ਬਾਅਦ ਵਿੱਚ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 403 ਵਿਧਾਨ ਸਭਾ ਸੀਟਾਂ ਵਾਲੇ ਯੂਪੀ ਵਿੱਚ ਬਹੁਮਤ ਲਈ 202 ਸੀਟਾਂ ਚਾਹੀਦੀਆਂ ਸੀ। ਬਸਪਾ ਨੇ ਇਕੱਲਿਆਂ 206 ਸੀਟਾਂ ਲਈਆਂ ਸੀ।
2015 ਬਿਹਾਰ ਵਿਧਾਨ ਸਭਾ ਚੋਣਾਂ
2015 ਦੀਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਵਿੱਚ JDU ਤੇ RJD ਦੇ ਗਠਜੋੜ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਕਿਸੇ ਨੇ ਵੀ ਅੰਦਾਜ਼ਾ ਨਹੀਂ ਲਾਇਆ ਸੀ ਕਿ ਇਨ੍ਹਾਂ ਚੋਣਾਂ ਵਿੱਚ JDU ਤੇ RJD ਮਿਲ ਕੇ ਸਰਕਾਰ ਬਣਾਏਗੀ। 243 ਸੀਟਾਂ ਵਿੱਚੋਂ JDU, RJD ਤੇ ਕਾਂਗਰਸ ਮਹਾਗਠਜੋੜ ਨੇ 178 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
2015 ਦਿੱਲੀ ਵਿਧਾਨ ਸਭਾ ਚੋਣਾਂ
2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਹੈਰਾਨ ਕਰਨ ਵਾਲੇ ਸੀ। ਇਨ੍ਹਾਂ ਚੋਣਾਂ ਦੇ ਐਗਜ਼ਿਟ ਪੋਲ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ 2015 ਵਿੱਚ ਬਣਨ ਵਾਲੀ 'ਆਪ' ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। 70 ਸੀਟਾਂ ਵਾਲੀ ਰਾਜਧਾਨੀ ਵਿੱਚ ਪਾਰਟੀ ਨੇ 67 ਸੀਟਾਂ ਲਈਆਂ। ਬੀਜੇਪੀ ਨੂੰ ਸਿਰਫ 3 ਸੀਟਾਂ ਮਿਲੀਆਂ ਸੀ ਜਦਕਿ ਕਾਂਗਰਸ ਖ਼ਾਤਾ ਵੀ ਨਹੀਂ ਖੋਲ੍ਹ ਪਾਈ ਸੀ।
2016 ਤਾਮਿਲਨਾਡੂ ਵਿਧਾਨ ਸਭਾ
ਇਨ੍ਹਾਂ ਚੋਣਾਂ ਦੇ ਸਾਰੇ ਐਗਜ਼ਿਟ ਪੋਲ ਵਿੱਚ ਕਿਹਾ ਗਿਆ ਸੀ ਕਿ ਸੱਤਾ ਵਿਰੋਧੀ ਲਹਿਰ ਹੋਣ ਕਰਕੇ ਜੈਲਲਿਤਾ ਦੀ ਪਾਰਟੀ AIADMK ਸੱਤਾ ਵਿੱਚ ਨਹੀਂ ਆਏਗੀ ਪਰ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਐਗਜ਼ਿਟ ਪੋਲ ਵਿੱਚ DMK ਤੇ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ।
2014 ਲੋਕ ਸਭਾ ਚੋਣਾਂ
2014 ਵਿੱਚ NDA 'ਮੋਦੀ ਲਹਿਰ' 'ਤੇ ਸਵਾਰ ਹੋ ਕੇ 336 ਸੀਟਾਂ ਨਾਲ ਸੱਤਾ ਵਿੱਚ ਆਈ ਸੀ ਪਰ ਉਦੋਂ ਐਗਜ਼ਿਟ ਪੋਲ ਵਿੱਚ ਸਿਰਫ ਟੂਡੇਜ਼ ਚਾਣਕਿਆ ਨੇ NDA ਦਾ ਅੰਕੜਾ 300 ਦੇ ਪਾਰ ਜਾਣ ਦਾ ਅਨੁਮਾਨ ਲਾਇਆ ਸੀ। ਇਸ ਨੂੰ ਛੱਡ ਤੇ ਬਾਕੀ ਸਭ ਦਾ ਅੰਦਾਜ਼ਾ ਗ਼ਲਤ ਸਾਬਤ ਹੋ ਗਿਆ ਸੀ। ਚਾਣਕਿਆ ਨੇ NDA ਨੂੰ 340 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਸੀ ਤੇ ਬੀਜੇਪੀ ਨੂੰ 291 ਸੀਟਾਂ ਜਦਕਿ ਬੀਜੇਪੀ ਨੇ 282 ਸੀਟਾਂ ਜਿੱਤੀਆਂ ਸੀ।
ਜਦੋਂ ਫੇਲ੍ਹ ਹੋਏ ਸਾਰੇ ਐਗਜ਼ਿਟ ਪੋਲ, ਨਤੀਜਿਆਂ ਨੇ ਕੀਤਾ ਹੈਰਾਨ!
ਏਬੀਪੀ ਸਾਂਝਾ
Updated at:
20 May 2019 01:03 PM (IST)
2007 ਦੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਗਜ਼ਿਟ ਪੋਲ 'ਚ ਕਿਸੇ ਨੇ ਨਹੀਂ ਕਿਹਾ ਸੀ ਕਿ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ, ਪਰ ਬਾਅਦ ਵਿੱਚ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 403 ਵਿਧਾਨ ਸਭਾ ਸੀਟਾਂ ਵਾਲੇ ਯੂਪੀ ਵਿੱਚ ਬਹੁਮਤ ਲਈ 202 ਸੀਟਾਂ ਚਾਹੀਦੀਆਂ ਸੀ। ਬਸਪਾ ਨੇ ਇਕੱਲਿਆਂ 206 ਸੀਟਾਂ ਲਈਆਂ ਸੀ।
- - - - - - - - - Advertisement - - - - - - - - -