Corona Virus Updates: ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਬਹੁਤ ਤਬਾਹੀ ਮਚਾਈ। ਪਰ ਹੁਣ ਹਾਲਾਤ ਕਾਬੂ ਹੇਠ ਹਨ ਤੇ ਬਹੁਤ ਹੱਦ ਤਕ ਦੂਜੀ ਲਹਿਰ 'ਤੇ ਕਾਬੂ ਪਾਇਆ ਜਾ ਚੁੱਕਾ ਹੈ। ਪਰ ਹੁਣ ਤੀਜੀ ਲਹਿਰ ਦਾ ਖਤਰਾ ਬਣਿਆ ਹੋਇਆ ਹੈ। ਹਰ ਕਿਸੇ ਦੇ ਮਨ 'ਚ ਡਰ ਹੈ ਕਿ ਤੀਜੀ ਲਹਿਰ ਦੌਰਾਨ ਹਾਲਾਤ ਕਿਹੋ ਜਿਹੇ ਹੋਣਗੇ। ਸੋ ਰਾਹਤ ਦੀ ਗੱਲ ਇਹ ਹੈ ਕਿ ਮਾਹਿਰਾਂ ਮੁਤਾਬਕ ਭਾਰਤ 'ਚ ਤੀਜੀ ਲਹਿਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।
ਇਸ ਤੋਂ ਇਲਾਵਾ ਨਵੇਂ ਕੇਸਾਂ ਦੇ ਅੰਕੜਿਆਂ 'ਚ ਆਈ ਗਿਰਾਵਟ ਤੋਂ ਵੀ ਇਹ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਘੱਟ ਹੈ। ਭਾਰਤ 'ਚ ਕੋਰੋਨਾ ਵਾਇਰਸ ਦੀ ਪ੍ਰਗਤੀ ਨੂੰ ਟ੍ਰੈਕ ਕਰਨ ਵਾਲਾ ਸੂਤਰ ਮਾਡਲ ਦੇਣ ਵਾਲੇ ਮਾਹਿਰਾਂ ਨੇ ਕਿਹਾ ਕਿ ਭਾਰਤ 'ਚ ਤੀਜੀ ਲਹਿਰ ਆਉਣ ਦੀ ਸੰਭਾਵਨਾ ਨਹੀਂ ਹੈ। ਸਾਲ ਦੀ ਸ਼ੁਰੂਆਤ 'ਚ ਡੇਲਟਾ ਵੇਰੀਏਂਟ ਆਉਣ ਤੋਂ ਬਾਅਦ ਦੇਸ਼ 'ਚ ਹੁਣ ਤਕ ਕੋਰੋਨਾ ਵਾਇਰਸ ਦੇ ਨਵੇਂ ਵੇਰੀਏਂਟ ਦਾ ਸਾਹਮਣਾ ਨਹੀਂ ਹੋਇਆ।
ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਲਹਿਰ ਉਦੋਂ ਆਉਂਦੀ ਹੈ ਜਦੋਂ ਇਕ ਵਾਇਰਲ ਬਿਮਾਰੀ 'ਚ ਭਾਰੀ ਉਛਾਲ ਆਉਂਦਾ ਹੈ। ਭਾਰਤ ਨੇ ਹੁਣ ਤਕ ਦੋ ਲਹਿਰਾਂ ਦਾ ਸਾਹਮਣਾ ਕੀਤਾ ਹੈ। ਆਈਆਈਟੀ, ਕਾਨਪੁਰ ਦੇ ਪ੍ਰੋਫੈਸਰ ਮਣਿੰਦਰ ਅਗਰਵਾਲ ਦਾ ਕਹਿਣਾ ਹੈ ਕਿ ਜੇਕਰ ਕੋਈ ਤੇਜ਼ੀ ਨਾਲ ਫੈਲਣ ਵਾਲਾ ਵੇਰੀਏਂਟ ਨਹੀਂ ਆਉਂਦਾ ਤਾਂ ਤੀਜੀ ਲਹਿਰ ਵੀ ਦੇਸ਼ ਵਿਚ ਨਹੀਂ ਆਉਣੀ ਚਾਹੀਦੀ।
ਇਹ ਵੀ ਪੜ੍ਹੋ: Afghanistan News: ਪਾਕਿਸਤਾਨ ਦੀ ਦਖਲਅੰਦਾਜ਼ੀ ਤੋਂ ਅਫਗਾਨ ਨਾਗਰਿਕਾਂ ਔਖੇ, ਕਾਬੁਲ ਤੋਂ ਵਾਸ਼ਿੰਗਟਨ ਤੱਕ ਰੋਸ ਪ੍ਰਦਰਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904