ਅਹਿਮਦਾਬਾਦਗੁਜਰਾਤ ਦੇ ਵਡੋਦਰਾ ਜ਼ਿਲੇ ਦੇ ਪਾਦਰਾ ਇਲਾਕੇ 'ਚ ਸਨਅਤੀ ਅਤੇ ਮੈਡੀਕਲ ਗੈਸ ਪ੍ਰੋਡਕਸ਼ਨ ਕੰਪਨੀ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਧਮਾਕੇ 'ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਵਦੂ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਸਵੇਰੇ 11 ਵਜੇ ਪਾਦਰਾ ਦੇ ਗਵਾਸਾਦ ਪਿੰਡ ਨੇੜੇ ਏਮਸ ਇੰਡਸਟਰੀਜ਼ ਲਿਮਟਿਡ ਵਿਖੇ ਹੋਇਆ।

ਉਨ੍ਹਾਂ ਕਿਹਾ ਕਿ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।