ਗੁਜਰਾਤ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਗੁਆਂਢੀ ਦੇਸ਼ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਈਟੀ 'ਚ ਮਾਹਿਰ ਹਾਂ, ਉਹ ਅੱਤਵਾਦ 'ਚ ਮਾਹਿਰ ਹਨ। ਉਨ੍ਹਾਂ ਕਿਹਾ ਕਿ ਅਜਿਹਾ ਸਾਲਾਂ ਤੋਂ ਚੱਲ ਰਿਹਾ ਹੈ ਪਰ ਅਸੀਂ ਦੁਨੀਆ ਨੂੰ ਸਮਝਾ ਸਕਦੇ ਹਾਂ ਕਿ ਅੱਤਵਾਦ ਅੱਤਵਾਦ ਹੈ, ਅੱਜ ਸਾਡੇ ਖਿਲਾਫ ਹੋ ਰਿਹਾ ਹੈ, ਕੱਲ੍ਹ ਤੁਹਾਡੇ ਖਿਲਾਫ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਅੱਤਵਾਦ ਬਾਰੇ ਦੁਨੀਆ ਦੀ ਸਮਝ ਪਹਿਲੇ ਸਮਿਆਂ ਦੇ ਮੁਕਾਬਲੇ ਵਧ ਗਈ ਹੈ। ਦੁਨੀਆਂ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਅੱਤਵਾਦ ਦਾ ਉਪਯੋਗ  ਕਰਨ ਵਾਲੇ ਦੇਸ਼ ਦਬਾਅ ਹੇਠ ਹਨ ਅਤੇ ਅੱਗੇ ਵਧਣ ਤੋਂ ਝਿਜਕ ਰਹੇ ਹਨ।

 

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਲੜਾਈ (ਰੂਸ ਅਤੇ ਯੂਕਰੇਨ ਵਿਚਕਾਰ) 24 ਫਰਵਰੀ ਨੂੰ ਸ਼ੁਰੂ ਹੋਈ ਸੀ। ਉਸ ਸਮੇਂ ਸਾਡੇ 20 ਹਜ਼ਾਰ ਦੇ ਕਰੀਬ ਵਿਦਿਆਰਥੀ ਉੱਥੇ ਫਸੇ ਹੋਏ ਸਨ। ਟਕਰਾਅ ਦੌਰਾਨ ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੋਵਾਂ ਨੂੰ ਥੋੜ੍ਹੇ ਸਮੇਂ ਲਈ ਜੰਗਬੰਦੀ ਰੋਕਣ ਲਈ ਕਿਹਾ ਸੀ ਤਾਂ ਜੋ ਅਸੀਂ ਆਪਣੇ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਸਕੀਏ।