ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫੇਸਬੁੱਕ ਹਰ ਦਿਨ 10 ਲੱਖ ਅਕਾਉਂਟ ਡਿਲੀਟ ਜਾਂ ਬਲੌਕ ਕਰ ਰਿਹਾ ਹੈ। ਫੇਸਬੁੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਨੇ ਦੱਸਿਆ, ‘ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਫੇਕ ਨਿਊਜ਼ ਤੇ ਇਤਰਾਜ਼ਯੋਗ ਕੰਟੈਂਟ ਸ਼ੇਅਰ ਕਰਨ ਵਾਲੇ ਅਕਾਉਂਟ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਰਾਜਨੀਤਕ ਇਸ਼ਤਿਹਾਰਾਂ ‘ਤੇ ਨਜ਼ਰ ਰੱਖਣ ਲਈ ਪੌਲੀਟੀਕਲ ਐਂਡ ਟ੍ਰਾਂਸਪੇਰੈਂਸੀ ਟੂਲ ਸ਼ੁਰੂ ਕੀਤਾ ਗਿਆ ਹੈ। ਮੋਹਨ ਨੇ ਕਿਹਾ, “ਭਾਰਤ ਇੱਕ ਨਿਰਪੱਖ ਚੋਣ ਤੇ ਪਾਰਦਸ਼ਤਾ ਲਈ ਅਸੀਂ ਪ੍ਰਤੀਬੱਧ ਹਾਂ। 18 ਮਹੀਨੇ ਪਹਿਲਾਂ ਤੋਂ ਹੀ ਇਹ ਕੰਮ ਜਾਰੀ ਹੈ। ਦਰਜਨਾਂ ਲੋਕਾਂ ਦੀਆਂ ਟੀਮਾਂ ਇਸ ਕੰਮ ‘ਚ ਲੱਗੀਆਂ ਹਨ।"
ਇਸ ਦੇ ਨਾਲ ਹੀ ਕੰਪਨੀ ਨੇ ਹਾਲ ਹੀ ‘ਚ ਦੋ ਨਵੇਂ ਟੂਲ ਸ਼ੁਰੂ ਕੀਤੇ ਹਨ। ‘ਕੈਂਡੀਡੇਟ ਕਨੈਕਟ’ ਦੀ ਮਦਦ ਨਾਲ ਤੁਸੀਂ ਆਪਣੇ ਉਮੀਦਵਾਰ ਦੀ ਸਾਰੀ ਜਾਣਕਾਰੀ ਹਾਸਲ ਜਰ ਸਕਦੇ ਹੋ। ਇਸ ਦੇ ਨਾਲ ਹੀ ‘ਸ਼ੇਅਰ ਟੂ ਵੋਟਿਡ’ ਨਾਲ ਲੋਕ ਆਪਣੇ ਵੋਟ ਦੇਣ ਦੀ ਜਾਣਕਾਰੀ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹਨ।
ਫੇਸਬੁੱਕ ਦਾ ਰੋਜ਼ਾਨਾ 10 ਲੱਖ ਅਕਾਉਂਟਾਂ 'ਤੇ ਕੁਹਾੜਾ, ਚੋਣਾਂ ਲਈ ਦੋ ਨਵੇਂ ਫੀਚਰ
ਏਬੀਪੀ ਸਾਂਝਾ
Updated at:
09 Apr 2019 03:00 PM (IST)
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫੇਸਬੁੱਕ ਹਰ ਦਿਨ 10 ਲੱਖ ਅਕਾਉਂਟ ਡਿਲੀਟ ਜਾਂ ਬਲੌਕ ਕਰ ਰਿਹਾ ਹੈ। ਨਾਲ ਹੀ ਫੇਸਬੁੱਕ ‘ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਫੇਕ ਨਿਊਜ਼ ਤੇ ਇਤਰਾਜ਼ਯੋਗ ਕੰਟੈਂਟ ਸ਼ੇਅਰ ਕਰਨ ਵਾਲੇ ਅਕਾਉਂਟ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
- - - - - - - - - Advertisement - - - - - - - - -