ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈਕੋਰਟ ਦੇ ਟਿੱਕ-ਟੌਕ ਨੂੰ ਬੈਨ ਕਰਨ ਦੇ ਹੁਕਮ ‘ਤੇ ਤਤਕਾਲ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੱਜਾਂ ਦੀ ਬੈਂਚ ਨੇ ਕਿਹਾ ਕਿ ਤੈਅ ਪ੍ਰਕ੍ਰਿਆ ਮੁਤਾਬਕ ਹੀ ਪਟੀਸ਼ਨ ‘ਤੇ 15 ਅਪਰੈਲ ਨੂੰ ਸੁਣਵਾਈ ਹੋਵੇਗੀ। ਐਪ ਬਣਾਉਣ ਵਾਲੀ ਕੰਪਨੀ ਨੇ ਮਦਰਾਸ ਹਾਈਕੋਰਟ ਦੇ ਆਦੇਸ਼ ‘ਤੇ ਰੋਕ ਦੀ ਮੰਗ ਕੀਤੀ ਹੈ।


ਚੀਨ ਦੀ ਕੰਪਨੀ ‘ਬਾਈਟਡਾਂਸ’ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਵੱਡੀ ਗਿਣਤੀ ‘ਚ ਲੋਕਾਂ ਨੇ ਇਸ ਐਪ ਨੂੰ ਡਾਉਨਲੋਡ ਕੀਤਾ ਹੈ। ਮਦਰਾਸ ਹਾਈਕੋਰਟ ਦੀ ਮਦੁਰੈ ਬੈਂਚ ਨੇ ਇੱਕਤਰਫਾ ਆਦੇਸ਼ ਪਾਸ ਕੀਤਾ ਹੈ।

ਮਦਰਾਸ ਹਾਈਕੋਰਟ ਦੀ ਮਦੁਰੈ ਬੈਂਚ ਨੇ ਤਿੰਨ ਅਪਰੈਲ ਨੂੰ ਇਸ ਐਪ ਰਾਹੀਂ ਅਸ਼ਲੀਲ ਤੇ ਗੈਰ ਸਮਾਜੀ ਸਮੱਗਰੀ ਪੇਸ਼ ਕੀਤੇ ਜਾਣ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਏ ਕੇਂਦਰ ਨੂੰ ‘ਟਿੱਕਟੌਕ’ ਐਪ ਬੈਨ ਕਰਨ ਦਾ ਹੁਕਮ ਦਿੱਤਾ ਸੀ।

ਐਪ ਰਾਹੀਂ ਯੂਜ਼ਰਸ ਛੋਟੇ-ਛੋਟੇ ਕਲਿੱਪ ਬਣਾਉਂਦੇ ਹਨ ਤੇ ਉਸ ਨੂੰ ਸ਼ੇਅਰ ਕਰਦੇ ਹਨ। ਅਦਾਲਤ ਨੇ ਇਸ ਮਾਮਲੇ ‘ਚ ਅੱਗੇ ਦੀ ਸੁਣਵਾਈ ਲਈ 16 ਅਪਰੈਲ ਦੀ ਤਾਰੀਖ ਤੈਅ ਕੀਤੀ ਸੀ