ਨਵੀਂ ਦਿੱਲੀ: ਹੈਰਦਰਾਬਾਦ ਦੇ ਇੱਕ ਸਟੂਡੈਂਟ ਨੂੰ ਪੀਐਮ ਮੋਦੀ ਖਿਲਾਫ ਫੇਸਬੁੱਕ ਪੋਸਟ ਸ਼ੇਅਰ ਕਰਨਾ ਬਹੁਤਾ ਹੀ ਮਹਿੰਗਾ ਪੈ ਗਿਆ। ਸੂਚਨਾ ਮਿਲਣ 'ਤੇ ਪੁਲਿਸ ਨੇ 21 ਸਾਲ ਦੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਟੂਡੈਂਟ ਨੂੰ ਹਿਰਾਸਤ 'ਚ ਲੈ ਲਿਆ ਤੇ ਉਸ ਤੋਂ 17 ਘੰਟੇ ਪੁੱਛਗਿੱਛ ਕੀਤੀ। ਸਟੂਡੈਂਟ ਆਰਿਫ ਮੁਹੰਮਦ ਦੀ ਇਹ ਪੋਸਟ ਪ੍ਰਧਾਨ ਮੰਤਰੀ ਖਿਲਾਫ ਸੀ।


ਖਬਰਾਂ ਮੁਤਾਬਕ ਪੁਲਿਸ ਹਿਰਾਸਤ 'ਚ ਲਏ ਗਏ ਸਟੂਡੈਂਟ ਕਾਨੂੰਨ ਦੀ ਪੜ੍ਹਾਈ ਦੇ ਕੋਰਸ ਦੇ ਚੌਥੇ ਸਾਲ 'ਚ ਹੈ। ਉਹ ਇੱਕ ਪ੍ਰੋਗਰਾਮ 'ਚ ਗਿਆ ਸੀ, ਉਸੇ ਵੇਲੇ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ। ਆਰਿਫ ਨੇ ਰਾਮ ਸੁਬਰਾਮਨੀਅਮ ਦੀ ਫੇਸਬੁੱਕ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ 'ਚ ਪ੍ਰਧਾਨ ਮੰਤਰੀ ਮੋਦੀ ਲਈ ਗਲਤ ਸ਼ਬਤਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਪੋਸਟ 'ਚ ਲਿਖਿਆ ਗਿਆ ਸੀ ਕਿ ਜਿਹੜਾ ਪ੍ਰਧਾਨ ਮੰਤਰੀ 'ਤੇ ਬੂਟ ਸੁੱਟੇਗਾ, ਉਸ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।

ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਇਹ ਪੋਸਟ ਭਾਜਪਾ ਨੇਤਾਵਾਂ ਵੱਲੋਂ ਉਨ੍ਹਾਂ ਦੇ ਬਿਆਨਾਂ ਦੇ ਰੋਸ ਵਜੋਂ ਕੀਤੀ ਗਈ ਸੀ। ਬੀਜੇਪੀ ਨੇਤਾਵਾਂ ਨੇ ਦੀਪਿਕਾ ਤੇ ਭੰਸਾਲੀ ਦਾ ਸਿਰ ਵੱਢਣ 'ਤੇ ਇਨਾਮ ਦਾ ਐਲਾਨ ਕੀਤਾ ਸੀ, ਇਹ ਉਸ ਤੋਂ ਪ੍ਰੇਸ਼ਾਨ ਸੀ।