ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ‘ਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ‘ਚ ਲੋਕ ਸੜਕਾਂ ‘ਤੇ ਉਤਰੇ ਹੋਏ ਹਨ ਅਤੇ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ। ਇਸ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ।


ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਅਪਵਾਹਾਂ ਦਾ ਦੌਰ ਜਾਰੀ ਹੈ। ਸੀਏਏ ਨੂੰ ਲੈ ਜੇ ਕਈ ਤਰ੍ਹਾਂ ਦੇ ਫੇਕ ਮੈਸੇਜ ਵੀ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇੱਕ ਫੇਕ ਮੈਸੇਜ ਤੁਹਾਨੂੰ ਏਬੀਪੀ ਨਿਊਜ਼ ਦੇ ਨਾਂ ਨਾਲ ਵੀ ਸੋਸ਼ਲ ਮੀਡੀਆ ‘ਤੇ ਫੈਲਦਾ ਮਿਲੇਗਾ।

ਇਸ ਮੈਸੇਜ 'ਚ ਏਬੀਪੀ ਨਿਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਜੇ ਤੁਸੀਂ ਸੀਏਬੀ ਦਾ ਸਮਰਥਨ ਕਰਦੇ ਹੋ ਤਾਂ 8422840000 'ਤੇ ਮਿਸਡ ਕਾਲ ਦਿਓ। ਤੁਹਾਡੀ ਵੋਟ ਸਾਡੇ ਲਈ ਮਹੱਤਵਪੂਰਣ ਹੈ।” ਵਾਇਰਲ ਸੰਦੇਸ਼ 'ਚ ਦਿੱਤਾ ਗਿਆ ਨੰਬਰ ਏਬੀਪੀ ਨਿਜ਼ ਦੇ ਸਭ ਤੋਂ ਮਸ਼ਹੂਰ ਸ਼ੋਅ ‘ਘੰਟੀ ਬਜਾਓ ’ਦਾ ਹੈ।

ਦੱਸ ਦੇਈਏ ਕਿ ਵਾਇਰਲ ਸੰਦੇਸ਼ 'ਚ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਹੈ। ਏਬੀਪੀ ਨਿਜ਼ ਅਜਿਹੀ ਕੋਈ ਮੁਹਿੰਮ ਨਹੀਂ ਚਲਾ ਰਿਹਾ। ਜੇ ਤੁਹਾਨੂੰ ਕੋਈ ਅਜਿਹਾ ਸੰਦੇਸ਼ ਮਿਲਦਾ ਹੈ, ਤਾਂ ਇਸ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰੋ